ਲੀਸ ਨੇ ਮਾਰਨ ਲਈ ਲੈ ਜਾ ਰਹੇ 7 ਬਲਦਾਂ ਤੇ 2ਗਾਵਾਂ ਨੂੰ ਛੁਡਾਇਆ

Jul 16 2018 03:31 PM
ਲੀਸ ਨੇ ਮਾਰਨ ਲਈ ਲੈ ਜਾ ਰਹੇ 7 ਬਲਦਾਂ ਤੇ 2ਗਾਵਾਂ ਨੂੰ ਛੁਡਾਇਆ



ਪਠਾਨਕੋਟ 
ਥਾਣਾ ਸਦਰ ਪਠਾਨਕੋਟ ਦੀ ਪੁਲੀਸ ਨੇ ਨਾਕੇ ਦੋਰਾਨ ਇਕ ਦੋ ਜੀਪਾਂ ਵਿੱਚ 7 ਬਲਦ ਤੇ 2 ਗਾਂÎਵਾਂ ਨੂੰ ਛੁਡਵਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣੇ ਦੇ ਏਐਸਆਈ ਰਾਮ ਭਜਨ ਨੇ ਦੱਸਿਆ ਕਿ ਪੁਲੀਸ ਵੱਲੋਂ ਪਿੰਡ ਜਕਰੌਰ ਵਿਖੇ ਨਾਕਾ ਲਗਾਇਆ ਗਿਆ ਸੀ ਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋ ਬਲੈਰੋ ਜੀਪਾ ਜੋ ਕਿ ਨਾਕੇ ਵੱਲ ਨੂੰ ਆ ਰਹੀਆਂ ਸਨ ਨਾਕੇ ਤੋਂ 100 ਮੀਟਰ ਪਿੱਛੇ ਹੀ ਰੁੱਕ ਗਈਆ ਤੇ ਜੀਪਾਂ ਦੇ ਡਰਾਈਵਰ ਮੌਕੇ ਤੋਂ ਭੱਜ ਗਏ। ਜਦੋਂ ਪੁਲੀਸ ਕਰਮਚਾਰੀਆਂ ਨੇ ਜੀਪਾਂ ਦੀ ਤਲਾਸ਼ੀ ਲਈ ਤਾਂ ਦੋਨਾ ਗੱਡੀਆ ਵਿੱਚ 7 ਬਲਦ ਤੇ 2 ਗਾਵਾਂ ਜਿਹਨਾ ਦੀਆ ਲੱਤਾਂ ਤੇ ਮੂੰਹ ਰੱਸਿਆ ਨਾਲ ਬੂਰੀ ਤਰਾਂ ਬੰਨ ਕੇ ਜਕੜ ਕੇ ਠੁਸਿਆ ਗਿਆ ਸੀ। ਪੁਲੀਸ ਕਰਮਚਾਰੀਆ ਨੇ ਤੁਰੰਤ ਪਸ਼ੂਆਂ ਨੂੰ ਆਜਾਦ ਕਰਵਾਇਆ। ਏਐਸਆਈ ਨੇ ਅੱਗੇ ਦੱਸਿਆ ਕਿ ਜੀਪਾਂ ਦੇ ਡਰਾਈਵਰਾਂ ਖਿਲਾਫ ਧਾਰਾ 429 ਅਤੇ 3,11 ਪਸ਼ੂ ਕਰੂਰਤਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

© 2016 News Track Live - ALL RIGHTS RESERVED