ਜਿਲਾ ਮੈਜਿਸਟਰੇਟ ਨੇ ਕੀਤੇ ਹੁਕਮ ਜਾਰੀ, 6 ਸਤੰਬਰ ਤੱਕ ਰਹਿਣਗੇ ਲਾਗੂ

Jul 16 2018 03:31 PM
ਜਿਲਾ ਮੈਜਿਸਟਰੇਟ ਨੇ ਕੀਤੇ ਹੁਕਮ ਜਾਰੀ, 6 ਸਤੰਬਰ ਤੱਕ ਰਹਿਣਗੇ ਲਾਗੂ


ਪਠਾਨਕੋਟ
ਸ਼੍ਰੀਮਤੀ ਨੀਲਿਮਾ ਆਈ.ਏ.ਐਸ. ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਜ਼ਿਲ•ਾ ਪਠਾਨਕੋਟ ਵਿੱਚ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ, ਪਟਾਕਾ ਹਾਰਨ ਅਤੇ ਹੋਰ ਯੰਤਰ ਮੋਟਰਸਾਈਕਲ/ਮੋਟਰ ਵਹੀਕਲ ਤੇ ਫਿਟ ਕਰਨਾ, ਤਿਆਰ ਕਰਨਾ, ਵੇਚਣਾ, ਖਰੀਦਣਾ ਆਦਿ 'ਤੇ ਪਾਬੰਦੀ ਲਗਾ ਦਿੱਤੀ ਹੈ।
  ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਦੋ/ਚਾਰ ਪਹੀਆ ਵਾਹਨਾਂ ਤੇ ਸਵਾਰ ਜਾਂ ਪੈਦਲ ਜਾਂਦੇ ਵਿਅਕਤੀਆਂ (ਮਰਦ/ਔਰਤ) ਦੇ ਕਿਸੇ ਵੀ ਮੌਸਮ ਦੌਰਾਨ ਕੱਪੜੇ ਜਾਂ ਮਖੌਟੇ ਨਾਲ ਪੂਰੀ ਤਰ•ਾਂ ਮੂੰਹ ਢੱਕਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਸ਼੍ਰੀਮਤੀ ਨੀਲਿਮਾ ਆਈ.ਏ.ਐਸ. ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਜ਼ਿਲ•ਾ ਪਠਾਨਕੋਟ ਵਿਖੇ ਸਥਿਤ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ 1 ਕਿ:ਮੀ. ਦੇ ਘੇਰੇ ਅੰਦਰ ਰਾਤ 08:00 ਵਜੇ ਤੋਂ ਅਗਲੀ ਸਵੇਰੇ 05:00 ਵਜੇ ਤੱਕ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਬੀ.ਐਸ.ਐਫ., ਪੁਲਿਸ, ਫੌਜ਼, ਸੀ.ਆਰ.ਪੀ.ਐਫ., ਹੋਮ ਗਾਰਡਜ਼ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ 'ਤੇ ਤਾਇਨਾਤ ਅਮਲੇ 'ਤੇ ਲਾਗੂ ਨਹੀਂ ਹੋਵੇਗਾ।
  ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵੱਲੋਂ ਸੜਕਾਂ/ਗਲੀਆਂ ਵਿੱਚ ਰੇਤਾਂ/ਬੱਜਰੀ/ ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
  ਸ਼੍ਰੀਮਤੀ ਨੀਲਿਮਾ ਆਈ.ਏ.ਐਸ. ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਕੀੜੀ-ਮਲਿਕਪੁਰ ਮਾਰਗ ਦੀ ਨਵੀਂ ਬਣੀ (ਅੱਡਾ ਸੁੰਦਰ ਚੱਕ) ਰੋਡ ਅਤੇ ਪਰਮਾਨੰਦ-ਤਾਰਾਗੜ• (ਬੇਗੋਵਾਲ) ਰੋਡ ਉਪਰ ਸਵੇਰੇ 06:00 ਵਜੇ ਤੋਂ ਸ਼ਾਮ 08:00 ਵਜੇ ਤੱਕ ਭਾਰੀ ਵਹੀਕਲਾਂ/ਟਰਾਲੇ ਜ਼ੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹਨ 'ਤੇ ਚੱਲਣ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸਮਾਂ ਸਵੇਰੇ 06:00 ਵਜੇ ਤੋਂ ਸ਼ਾਮ 03:00 ਵਜੇ ਤੱਕ ਇਸ ਰੋਡ ਉੱਤੇ ਕੇਵਲ ਖਾਲੀ ਭਾਰੀ ਵਹੀਕਲਾਂ, ਜ਼ੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹੋਣ, ਨੂੰ ਲੰਘਣ ਦੀ ਪਾਬੰਦੀ ਹੈ। ਇਹ ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 6 ਸਤੰਬਰ, 2018 ਤੱਕ ਲਾਗੂ ਰਹਿਣਗੇ।

© 2016 News Track Live - ALL RIGHTS RESERVED