ਨਸ਼ਾ ਰੂਪ ਬੀਮਾਰੀ ਦੇ ਖਾਤਮੇ ਲਈ ਜਾਣਕਾਰੀ ਦੇਣ ਲਈ ਅੱਗੇ ਆਉਣ ਲੋਕ-ਮੁੱਖਮੰਤਰੀ

Jul 16 2018 03:31 PM
ਨਸ਼ਾ ਰੂਪ ਬੀਮਾਰੀ ਦੇ ਖਾਤਮੇ ਲਈ ਜਾਣਕਾਰੀ ਦੇਣ ਲਈ ਅੱਗੇ ਆਉਣ ਲੋਕ-ਮੁੱਖਮੰਤਰੀ


ਜਲੰਧਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ਾ ਸਮੱਗਲਰਾਂ ਅਤੇ ਸ਼ਹਿਰਾਂ ਤੇ ਪਿੰਡਾਂ ਵਿਚ ਵਿਕ ਰਹੇ ਨਸ਼ਿਆਂ ਬਾਰੇ ਪੁਲਸ ਨੂੰ ਜਾਣਕਾਰੀ ਦੇਣ ਲਈ ਅੱਗੇ ਆਉਣ ਤਾਂ ਕਿ ਨਸ਼ਾ ਰੂਪੀ ਬੀਮਾਰੀ ਨੂੰ ਜੜ•ੋਂ ਉਖਾੜ ਕੇ ਸੁੱਟਣ ਵਿਚ ਮਦਦ ਮਿਲੇ ਸਕੇ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਬੀਤੇ ਸਮੇਂ ਵਿਚ ਵੀ ਪੰਜਾਬੀਆਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਨ•ਾਂ ਚੁਣੌਤੀਆਂ ਦਾ ਪੰਜਾਬੀਆਂ ਨੇ ਮਿਲ ਕੇ ਸਾਹਮਣਾ ਕੀਤਾ। ਪੰਜਾਬੀਆਂ ਨੇ ਮਿਲ ਕੇ ਅੱਤਵਾਦ ਖਿਲਾਫ ਲੜਾਈ ਲੜੀ ਅਤੇ ਉਸ ਨੂੰ ਉਖਾੜ ਸੁੱਟਿਆ। ਇਸੇ ਤਰ•ਾਂ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਖੇਤਰਾਂ ਨੂੰ ਪੰਜਾਬ ਵਿਚ ਬਣਾਈ ਰੱਖਣ ਲਈ ਸੰਘਰਸ਼ ਕੀਤਾ। ਪੰਜਾਬੀਆਂ ਦੀ ਬਦੌਲਤ ਹੀ ਪੰਜਾਬ ਵਿਚ ਹਰੀ ਕ੍ਰਾਂਤੀ ਆਈ ਅਤੇ ਪੰਜਾਬ ਤਰੱਕੀ ਦੇ ਰਾਹ 'ਤੇ ਤੁਰਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਤੇ ਹੁਣ ਇਕ ਹੋਰ ਹਮਲਾ ਪਿਛਲੇ ਕੁਝ ਸਾਲਾਂ ਵਿਚ ਹੋਇਆ ਜਿਸ ਵੱਲ ਸਾਬਕਾ ਸਰਕਾਰ ਧਿਆਨ ਨਹੀਂ ਦੇ ਸਕੀ। ਮੁੱਖ ਮੰਤਰੀ ਨੇ ਨਸ਼ਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਵਿਰੁੱਧ ਜੰਗ ਲੜਨੀ ਪੈ ਰਹੀ ਹੈ ਪਰ ਉਨ•ਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਇਸ ਜੰਗ ਵਿਚ ਵੀ ਜੇਤੂ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਤੇ ਪ੍ਰਸ਼ਾਸਨ ਨਸ਼ਿਆਂ ਨੂੰ ਖਤਮ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ ਅਤੇ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ। ਸਰਕਾਰ ਨੇ ਫੈਸਲਾ ਲਿਆ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਜੋ ਵੀ ਪੁਲਸ ਅਧਿਕਾਰੀ ਜਾਂ ਕਰਮਚਾਰੀ ਸਹਿਯੋਗ ਦੇਵੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸਮੱਗਲਰਾਂ ਵਿਰੁੱਧ ਵੀ ਪੰਜਾਬ ਸਰਕਾਰ ਨੇ ਸਖਤ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਹੈ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਲੜਾਈ ਜਾਰੀ ਰਹੇਗੀ ਅਤੇ ਅਸੀਂ ਸਾਰਿਆਂ ਨੂੰ ਨਸ਼ਿਆਂ ਵਿਚ ਫਸੇ ਬੱਚਿਆਂ ਨੂੰ ਇਸ ਬੁਰਾਈ 'ਚੋਂ ਬਾਹਰ ਕੱਢਣ ਲਈ ਟਰੇਂਡ ਕਰਨਾ ਹੈ।  ਜੋ ਬੱਚੇ ਨਸ਼ੇ ਵਿਚ ਫਸੇ ਹਨ ਉਨ•ਾਂ ਨੂੰ ਹਸਪਤਾਲਾਂ ਵਿਚ ਲਿਆ ਕੇ ਉਨ•ਾਂ ਦਾ ਇਲਾਜ ਕਰਵਾਇਆ ਜਾਵੇ, ਤਾਂ ਕਿ ਉਹ ਹੋਰ ਲੋਕਾਂ ਵਾਂਗ ਆਮ ਜੀਵਨ ਜੀਅ ਸਕਣ। ਪੰਜਾਬੀਆਂ ਦੇ ਸਹਿਯੋਗ ਦੀ ਬਦੌਲਤ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਲੜਾਈ ਵਿਚ ਜੇਤੂ ਹੋਵੇਗੀ।

© 2016 News Track Live - ALL RIGHTS RESERVED