“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬਾਗਬਾਨੀ ਵਿਭਾਗ ਨੇ ਲਗਾਏ ਪੋਦੇ

Jul 20 2018 03:42 PM
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬਾਗਬਾਨੀ ਵਿਭਾਗ ਨੇ ਲਗਾਏ ਪੋਦੇ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਪਠਾਨਕੋਟ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ਪੋਦੇ ਲਗਾਏ ਗਏ ਅਤੇ ਬੱਚਿਆਂ ਨੂੰ ਪੋਦੇ ਲਗਾਉਂਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਹ ਪ੍ਰਗਟਾਵਾ ਡਾ. ਜਤਿੰਦਰ ਕੁਮਾਰ ਬਾਗਬਾਨੀ ਅਫਸ਼ਰ ਪਠਾਨਕੋਟ ਨੇ ਪੋਦੇ ਲਗਾਉਂਣ ਮਗਰੋਂ ਕੀਤਾ। 
ਜਾਣਕਾਰੀ ਦਿੰਦਿਆਂ ਡਾ. ਜਤਿੰਦਰ ਕੁਮਾਰ ਬਾਗਬਾਨੀ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਸ੍ਰੀ ਮੁੱਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਠਾਨਕੋਟ ਦੀ ਦੇਖ ਰੇਖ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ਕਰੀਬ 200 ਪੋਦੇ ਲਗਾਏ ਗਏ ਹਨ। ਇਸ ਮੋਕੇ ਤੇ ਉਨ•ਾਂ ਵਿਦਿਆਲਿਆ ਦੇ ਬੱਚਿਆਂ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨ ਪ੍ਰਤੀ ਦਿਨ ਸਾਡਾ ਵਾਤਾਵਰਣ ਦੂਸਿਤ ਹੋ ਰਿਹਾ ਹੈ। ਜਿਸ ਕਾਰਨ ਗਰਮੀ ਵੀ ਵੱਧ ਰਹੀ ਹੈ। ਉਨ•ਾਂ ਕਿਹਾ ਕਿ ਧਰਤੀ ਤੇ ਵੱਧ ਰਹੇ ਤਾਪਮਾਨ ਨੂੰ ਘੱਟ ਕਰਨ ਲਈ ਇਕ ਹੀ ਰਸਤਾ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ ਅਤੇ ਉਨ•ਾਂ ਪੋਦਿਆਂ ਦੇ ਰੁੱਖ ਬਣਨ ਤੱਕ ਉਨ•ਾਂ ਦੀ ਦੇਖਰੇਖ ਵੀ ਕਰੀਏ। ਉਨ•ਾਂ ਕਿਹਾ ਕਿ ਅਗਰ ਧਰਤੀ ਤੇ ਵੱਧ ਰਹੇ ਤਾਪਮਾਨ ਨੂੰ ਘੱਟ ਕਰਨਾ ਹੈ ਤਾਂ ਸਾਡੀ ਸਾਰਿਆਂ ਦੀ ਜਿਮ•ੇਦਾਰੀ ਬਣਦੀ ਹੈ ਕਿ ਅਪਣੇ ਆਲੇ ਦੁਆਲੇ ਜਿੱਥੇ ਵੀ ਖਾਲੀ ਜਗ•ਾ ਮਿਲਦੀ ਹੈ ਉੱਥੇ ਇੱਕ ਪੋਦਾ ਲਗਾਇਆ ਜਾਵੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਵੀ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਪ੍ਰੇਰਿਤ ਕੀਤਾ ਜਾਵੇ।  

© 2016 News Track Live - ALL RIGHTS RESERVED