ਸੈਨਾ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ 4 ਲੱਖ 20 ਹਜਾਰ ਦੀ ਠੱਗੀ

Jul 20 2018 03:42 PM
ਸੈਨਾ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ 4 ਲੱਖ 20 ਹਜਾਰ ਦੀ ਠੱਗੀ



ਪਠਾਨਕੋਟ 
ਸੈਨਾ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ 4 ਲੱਖ 20 ਹਜਾਰ ਦੀ ਠੱਗੀ ਕਰਨ ਤੇ ਥਾਣਾ ਸਦਰ ਪਠਾਨਕੋਟ ਦੀ ਪੁਲੀਸ ਨੇ ਰਾਜ ਕੁਮਾਰ ਵਾਸੀ ਸੂਰਜਪੁਰ , ਹਿਮਾਚਲ ਪ੍ਰਦੇਸ਼ ਅਤੇ ਹਰਸ਼ ਵਾਸੀ ਭਗਵਾਨਸਰ, ਪਠਾਨਕੋਟ ਦੇ ਖਿਲਾਫ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਰੁਮਾਲ ਸਿੰਘ ਵਾਸੀ ਗੋਤਲਾ ਲਾਹੜੀ ਨੇ ਦੱਸਿਆ ਕਿ ਉਕਤ ਮੁਜਲਮਾਂ ਨੇ ਮੈਨੂੰ ਬੀਐਸਐਫ ਵਿੱਚ ਭਰਤੀ ਕਰਵਾਉਣ ਲਈ 4 ਲੱਖ 20 ਹਜਾਰ ਰੁਪਏ ਲਏ। ਪਰ ਨਾਂ ਤਾਂ ਮੈਨੂੰ ਭਰਤੀ ਕਰਵਾਇਆ ਤੇ ਨਾਂ ਹੀ ਪੈਸੇ ੁਵਾਪਸ ਦਿੱਤੇ। ਇਸ ਸਬੰਧੀ ਥਾਣ ਦੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨ ਤੇ ਮੁਲਜਮਾਂ ਖਿਲਾਫ ਧਾਰਾ 420 ,406 ਦਾ ਮਾਮਲਾ ਦਰਜ ਕੀਤਾ ਗਿਆ ਹੈ। 

© 2016 News Track Live - ALL RIGHTS RESERVED