ਬਿਨਾ ਤਲਾਕ ਦੂਜਾ ਵਿਆਹ ਕਰਨ ਤੇ ਮਾਮਲਾ ਦਰਜ

Jul 20 2018 03:42 PM
ਬਿਨਾ ਤਲਾਕ ਦੂਜਾ ਵਿਆਹ ਕਰਨ ਤੇ ਮਾਮਲਾ ਦਰਜ



ਪਠਾਨਕੋਟ 
ਬਿਨਾ ਤਲਾਕ ਦਿੱਤੇ ਦੂਜੀ ਲੜਕੀ ਨਾਲ ਸ਼ਾਦੀ ਕਰਨ ਤੇ ਥਾਣਾ ਤਾਰਾਗੜ ਦੀ ਪੁਲੀਸ ਨੇ ਯੂਨਸ ਮਸੀਹ ਪੁੱਤਰ ਜਹਤਾਰ ਮਸੀਹ ਵਾਸੀ ਗਜੋ ਗੱਜੀ , ਬਟਾਲਾ ਦੇ ਖਿਲਾਫ ਧਾਰਾ 494, 498-ਏ ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਦਿੰਦੇ ਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਊਸ਼ਾ ਰਾਮੀ ਪੁੱਤਰੀ ਪੁਨੂੰ ਮਸੀਹ ਵਾਸੀ ਪਰਮਾਨੰਦ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵਿਆਹ 15 ਅਪਰੈਲ 2015 ਨੂੰ ਮੁਲਜਮ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮਾ ਬਾਅਦ ਹੀ ਮੁਲਜਮ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਤੇ ਮਾਰ ਕੁਟਾਈ ਕਰਕੇ ਹੋਰ ਦਹੇਜ ਦੀ ਮੰਗ ਕਰਨ ਲੱਗ ਪਿਆ। ਬਾਅਦ ਵਿੱਚ ਮੈਨੂੰ ਬਿਨਾ ਤਲਾਕ ਦਿੱਤੇ ਉਸ ਨੇ ਕਿਸੇ ਹੋਰ ਲੜਕੀ ਨਾਲ ਸ਼ਾਦੀ ਕਰ ਲਈ। ਥਾਣੇ ਦੇ ਐਸਆਈ ਜੋਗਿੰਦਰ ਪਾਲ ਨੇ ਅੱਗੇ ਦੱਸਿਆ ਕਿ ਊਸ਼ਾ ਰਾਣੀ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। 

© 2016 News Track Live - ALL RIGHTS RESERVED