ਸਿਵਲ ਹਸਪਤਾਲ ਬੰਦ ਹੋਣ ਦੀ ਕਗਾਰ ਤੇ, ਕਈ ਸੇਵਾਂਵਾਂ ਠੱਪ

Jul 21 2018 01:43 PM
ਸਿਵਲ ਹਸਪਤਾਲ ਬੰਦ ਹੋਣ ਦੀ ਕਗਾਰ ਤੇ, ਕਈ ਸੇਵਾਂਵਾਂ ਠੱਪ


ਅੰਮ੍ਰਿਤਸਰ
ਸਿਹਤ ਵਿਭਾਗ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਲਈ ਆਦਰਸ਼ ਮੰਨੇ ਜਾਂਦੇ ਸਿਵਲ ਹਸਪਤਾਲ ਅੰਮ੍ਰਿਤਸਰ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਵਿਭਾਗ ਵੱਲੋਂ ਹਸਪਤਾਲ 'ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਬਜਾਏ ਇਕ ਦਰਜਨ ਤੋਂ ਵੱਧ ਡਾਕਟਰਾਂ ਨੂੰ ਸੀਨੀਅਰ ਰੈਜ਼ੀਡੈਂਸੀ ਲਈ ਮੈਡੀਕਲ ਕਾਲਜ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਵਿਭਾਗ ਦੇ ਇਸ ਫੈਸਲੇ ਕਾਰਨ ਜਿਥੇ ਹਸਪਤਾਲ ਵਿਚ ਐਮਰਜੈਂਸੀ, ਟਰੋਮਾ  ਆਦਿ ਸੇਵਾਵਾਂ ਠੱਪ ਹੋਣ ਜਾਣਗੀਆਂ, ਉਥੇ ਹੀ ਹਸਪਤਾਲ ਦੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੇ ਵਿਭਾਗ ਦੇ ਇਸ ਫੈਸਲੇ 'ਤੇ ਇਤਰਾਜ਼ ਜਤਾਉਂਦਿਆਂ ਹਸਪਤਾਲ ਦੀ ਸਾਖ ਨੂੰ ਬਚਾਉਣ ਲਈ ਸਿਹਤ ਮੰਤਰੀ ਨੂੰ ਪੱਤਰ ਲਿਖਿਆ ਹੈ।  
੍ਰਜਾਣਕਾਰੀ ਅਨੁਸਾਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਨੂੰ ਨੈਸ਼ਨਲ ਅਤੇ ਸਟੇਟ ਪੱਧਰ 'ਤੇ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਸ਼ੇਸ਼ ਇਨਾਮ ਅਤੇ ਧਨ-ਰਾਸ਼ੀ ਪ੍ਰਾਪਤ ਹੋਈ ਹੈ। ਉੱਤਰੀ ਭਾਰਤ ਵਿਚ ਸਿਵਲ ਹਸਪਤਾਲ ਅੰਮ੍ਰਿਤਸਰ ਹੀ ਇਕ ਅਜਿਹਾ ਹਸਪਤਾਲ ਹੈ, ਜਿਸ ਕੋਲ ਸਿਹਤ ਮੰਤਰਾਲਾ ਨੂੰ ਨੈਸ਼ਨਲ ਕੁਆਲਿਟੀ ਇੰਸ਼ੋਰੈਂਸ ਟੈਂਡਰ ਦਾ ਵਿਸ਼ੇਸ਼ ਸਰਟੀਫਿਕੇਟ ਵੀ ਹਾਸਲ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਹਸਪਤਾਲ ਵਿਚ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰਨ ਵਾਲੇ 9 ਡਾਕਟਰਾਂ ਦੀ ਸੂਚੀ ਜਾਰੀ ਕਰਦਿਆਂ ਉਨ•ਾਂ ਨੂੰ ਮੈਡੀਕਲ ਕਾਲਜ ਵਿਚ ਸੀਨੀਅਰ ਰੈਜ਼ੀਡੈਂਸੀ ਕਰਨ ਲਈ ਭੇਜਣ ਦਾ ਪੱਤਰ ਜਾਰੀ ਕੀਤਾ ਹੈ।
ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਹਸਪਤਾਲ ਦੇ ਮੈਡੀਸਨ ਵਿਭਾਗ ਵੱਲੋਂ ਡਾ. ਅਮਨਦੀਪ, ਡਾ. ਗੁਰਮਿੰਦਰ, ਆਰਥੋ ਵਿਭਾਗ ਤੋਂ ਡਾ. ਗੁਰਜਿੰਦਰ, ਸਕਿਨ ਵਿਭਾਗ ਤੋਂ ਡਾ. ਜਸ਼ਨਦੀਪ, ਅੱਖਾਂ ਦੇ ਵਿਭਾਗ ਤੋਂ ਡਾ. ਮੋਨਾ, ਚੈਸਟ ਐਂਡ ਟੀ. ਬੀ. ਵਿਭਾਗ ਤੋਂ ਡਾ. ਜਸਬੀਰ ਕੌਰ, ਸਰਜਰੀ ਵਿਭਾਗ ਤੋਂ ਡਾ. ਐੱਨ. ਪੀ. ਸਿੰਘ ਆਦਿ ਸੀਨੀਅਰ ਰੈਜ਼ੀਡੈਂਸੀ ਦੇ ਮੈਡੀਕਲ ਕਾਲਜ ਜਾ ਰਹੇ ਹਨ। ਉਕਤ ਡਾਕਟਰਾਂ ਦੇ ਜਾਣ ਨਾਲ ਹਸਪਤਾਲ 'ਚ ਮੈਡੀਸਨ, ਆਰਥੋ, ਸਕਿਨ, ਚੈਸਟ ਐਂਡ ਟੀ. ਬੀ. ਤੇ ਸਰਜਰੀ ਵਿਭਾਗ ਬੰਦ ਹੋ ਜਾਣਗੇ। ਇਸ ਤੋਂ ਇਲਾਵਾ ਅੱਖਾਂ ਦੇ ਵਿਭਾਗ 'ਚ 2 ਡਾਕਟਰ ਸਨ, ਜਿਨ•ਾਂ 'ਚੋਂ ਇਕ ਓ. ਪੀ. ਡੀ. ਕਰਦਾ ਸੀ ਤੇ ਇਕ ਆਪ੍ਰੇਸ਼ਨ ਥੀਏਟਰ 'ਚ ਮੌਜੂਦ ਹੁੰਦਾ ਸੀ ਪਰ ਹੁਣ ਦੋਵੇਂ ਕੰਮ ਇਕ ਡਾਕਟਰ ਕੋਲ ਜਾਣ ਨਾਲ ਪ੍ਰਭਾਵਿਤ ਹੋਣਗੇ।  ਹਸਪਤਾਲ ਵਿਚ ਬੱਚਿਆਂ ਦੇ ਵਿਭਾਗ 'ਚ ਕੁਲ 5 ਅਹੁਦੇ ਹਨ, ਜਿਨ•ਾਂ 'ਚੋਂ 3 ਸਿਰਫ ਹੀ ਭਰੇ ਹੋਏ ਹਨ। ਇਕ ਡਾਕਟਰ ਦੇ ਜਾਣ ਨਾਲ ਹਸਪਤਾਲ 'ਚ ਐੱਸ. ਐੱਨ. ਸੀ. ਯੂ. ਵਿਭਾਗ ਦਾ ਕੰਮ ਪੂਰੀ ਤਰ•ਾਂ ਠੱਪ ਹੋ ਜਾਵੇਗਾ  ਤੇ ਐਮਰਜੈਂਸੀ, ਟਰੋਮਾ, ਓ. ਪੀ. ਡੀ., ਪੋਸਟਮਾਰਟਮ ਆਦਿ ਦੀਆਂ ਸੇਵਾਵਾਂ ਵੀ ਪੂਰੀ ਤਰ•ਾਂ ਪ੍ਰਭਾਵਿਤ ਹੋਣਗੀਆਂ।
ਸਿਹਤ ਮੰਤਰੀ ਨੂੰ ਲਿਖਿਆ ਪੱਤਰ
ਸਿਹਤ ਵਿਭਾਗ ਦੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਹਸਪਤਾਲ ਦੀ ਓ. ਪੀ. ਡੀ. ਵਿਚ ਰੋਜ਼ਾਨਾ 1000 ਤੋਂ ਵੱਧ ਮਰੀਜ਼ ਆਉਂਦੇ ਹਨ, ਜਦੋਂ ਕਿ 1 ਦਰਜਨ ਤੋਂ ਵੱਧ ਐਮਰਜੈਂਸੀ 'ਚ ਮਰੀਜ਼ ਦਾਖਲ ਹੁੰਦੇ ਹਨ।  ਹਸਪਤਾਲ ਵਿਚ ਪਹਿਲਾਂ ਹੀ ਸਟਾਫ ਘੱਟ ਹੋਣ ਕਾਰਨ ਡਾਕਟਰ 24 ਘੰਟੇ ਕੰਮ ਕਰ ਕੇ ਸਿਹਤ ਸਹੂਲਤਾਂ ਪ੍ਰਭਾਵਿਤ ਨਹੀਂ ਹੋਣ ਦੇ ਰਹੇ ਸਨ ਪਰ ਹੁਣ 9 ਡਾਕਟਰ ਅਚਾਨਕ ਘੱਟ ਹੋ ਜਾਣ ਨਾਲ ਹਸਪਤਾਲ 'ਚ ਮਰੀਜ਼ਾਂ ਨੂੰ ਜਿਥੇ ਭਾਰੀ ਪ੍ਰੇਸ਼ਾਨੀ ਹੋਵੇਗੀ, ਉਥੇ ਹੀ ਹਸਪਤਾਲ ਚੰਗੀਆਂ ਸੇਵਾਵਾਂ ਦੀ ਕੈਟਾਗਰੀ ਵਿਚ ਪੱਛੜ ਜਾਵੇਗਾ।  ਪੱਤਰ ਵਿਚ ਮੰਤਰੀ ਨੂੰ ਹਸਪਤਾਲ ਨੂੰ ਬਚਾਉਣ ਲਈ ਮੰਗ ਵੀ ਕੀਤੀ ਗਈ ਹੈ। ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਐਸੋਸੀਏਸ਼ਨ ਦਾ ਵਫਦ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲੇਗਾ। ਉਨ•ਾਂ ਵਿਭਾਗ ਨੂੰ ਜਾਣੂ  ਕਰਵਾਇਆ ਕਿ ਤੁਰੰਤ ਹਸਪਤਾਲ ਵਿਚ ਸੇਵਾਵਾਂ ਜਾਰੀ ਰੱਖਣ ਲਈ ਪੂਰੇ ਡਾਕਟਰ ਉਪਲਬਧ ਕਰਵਾਏ ਜਾਣ।

© 2016 News Track Live - ALL RIGHTS RESERVED