ਰਾਹੁਲ-ਮੋਦੀ ਦੀ ਗਲਵਕੜੀ ਬਣੀ ਚਰਚਾ ਦਾ ਵਿਸ਼ਾਂ

Jul 21 2018 01:43 PM
ਰਾਹੁਲ-ਮੋਦੀ ਦੀ ਗਲਵਕੜੀ ਬਣੀ ਚਰਚਾ ਦਾ ਵਿਸ਼ਾਂ


ਲੁਧਿਆਣਾ
ਦੇਸ਼ 'ਚ ਰਾਜ ਕਰਦੀ ਭਾਜਪਾ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਵਲੋਂ ਬੇ-ਭਰੋਸਗੀ ਮਤੇ 'ਤੇ ਮੁੱਖ ਵਿਰੋਧੀ ਧਿਰ ਵਜੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ 4 ਸਾਲਾਂ 'ਚ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਖਿੱਲੀ ਉਡਾਈ। ਇੱਥੋਂ ਤੱਕ ਕਿ ਜਹਾਜ਼ ਖਰੀਦਣ ਦੇ ਮਾਮਲੇ 'ਚ ਵੱਡੇ ਘਪਲੇ ਦੇ ਦੋਸ਼ ਲਾਏ ਤੇ ਹਿੰਦੂ ਬਣਾਉਣ ਲਈ ਭਾਜਪਾ ਤੇ ਆਰ. ਐੱਸ. ਐੱਸ. ਦਾ ਵਿੰਗੇ-ਟੇਡੇ ਤੌਰ-ਤਰੀਕੇ ਧੰਨਵਾਦ ਕੀਤਾ। ਗੱਲ ਕਿ ਤਲਖੀ ਭਰੇ ਭਾਸ਼ਣ 'ਚ ਮੋਦੀ ਰਾਹੁਲ ਗਾਂਧੀ ਦੀਆਂ ਗੱਲਾਂ ਸੁਣਦੇ ਰਹੇ ਪਰ ਰਾਹੁਲ ਗਾਂਧੀ ਭਾਜਪਾ ਨੂੰ ਖੂਬ ਰਗੜੇ ਲਾਉਂਦੇ ਰਹੇ। ਕਈ ਵਾਰ ਭਾਜਪਾ ਦੇ ਐੱਮ. ਪੀ. ਰਾਹੁਲ ਨੂੰ ਟੋਕਦੇ। ਉਨ•ਾਂ ਵਲੋਂ ਵਰਤੇ ਇਨ•ਾਂ ਸ਼ਬਦਾਂ ਤੋਂ ਲੱਗ ਰਿਹਾ ੈਹ ਕਿ ਉਹ ਪੂਰੇ ਗੁੱਸੇ 'ਚ ਹਨ ਪਰ ਜਦੋਂ ਉਨ•ਾਂ ਦਾ ਭਾਸ਼ਣ ਖਤਮ ਹੋਇਆ ਤਾਂ ਉਹ ਇਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਕੋਲ ਗਏ ਤੇ ਉਨ•ਾਂ ਨੂੰ ਉੱਠਣ ਕਹਿਣ ਲੱਗੇ ਪਰ ਨਰਿੰਦਰ ਮੋਦੀ ਨਹੀਂ ਉੱਠੇ, ਜਿਸ 'ਤੇ ਰਾਹੁਲ ਗਾਂਧੀ ਨੇ ਬੈਠੇ ਮੋਦੀ ਨੂੰ ਘੁੱਟ ਕੇ ਜੱਫੀ ਪਾ ਕੇ ਪਿਆਰ ਕੀਤਾ।
ਇਹ ਸਭ ਦੇਖ ਕੇ ਨਰਿੰਦਰ ਮੋਦੀ ਦੇ ਤੋਤੇ ਉੱਡ ਗਏ ਕਿ ਤਲਖੀ ਵਾਲਾ ਭਾਸ਼ਣ ਦੇਣ ਵਾਲਾ ਇਹ ਨੌਜਵਾਨ ਮੈਨੂੰ ਕਿਵੇਂ ਗਲਵਕੜੀ ਪਾ ਕੇ ਮਿਲ ਰਿਹਾ ਹੈ। ਉਨ•ਾਂ ਫੌਰਨ ਉਸ ਨੂੰ ਬੁਲਾ ਕੇ ਉਸ ਦੀ ਪਿੱਠ ਥਾਪੜੀ ਤੇ ਉਸ ਦੇ ਕੰਨ 'ਚ ਕੁਝ ਸ਼ਬਦ ਕਹੇ। ਇਹ ਦ੍ਰਿਸ਼ ਦੇਖ ਕੇ ਗਾਂਧੀਵਾਦੀ ਆਗੂ ਆਖ ਰਹੇ ਹਨ ਕਿ ਰਾਹੁਲ ਗਾਂਧੀ 'ਚ ਮਹਾਤਮਾ ਗਾਂਧੀ ਦੀ ਰੂਹ ਆ ਗਈ ਹੈ ਕਿਉਂਕਿ ਮਹਾਤਮਾ ਗਾਂਧੀ ਕਹਿੰਦੇ ਹੁੰਦੇ ਸਨ ਸੱਚ, ਸ਼ਾਂਤੀ ਤੇ ਅਹਿੰਸਾ ਨੂੰ ਅਪਣਾਓ, ਭਾਵੇਂ ਕੋਈ ਤੁਹਾਨੂੰ ਕੌੜੇ ਬੋਲ ਵੀ ਬੋਲਦਾ ਹੈ ਤਾਂ ਤੁਸੀਂ ਕਿਸੇ ਨੂੰ ਕਿਸੇ ਮਾਮਲੇ 'ਤੇ ਤਲਖੀ ਭਰੇ ਸ਼ਬਦ ਆਖਦੇ ਹੋ ਪਰ ਤੁਸੀਂ ਉਸ ਨਾਲ ਆਪਣਾ ਵਿਹਾਰ ਉਸ ਵਿਅਕਤੀ ਨਾਲ ਪਿਆਰ ਤੇ ਮਿਲਵਰਤਣ ਵਾਲਾ ਹੀ ਰੱਖੋ ਤਾਂ ਜੋ ਤੁਹਾਡੀ ਨਿਮਰਤਾ ਦਿਖਾਈ ਦੇਵੇ।  

© 2016 News Track Live - ALL RIGHTS RESERVED