ਸ਼ਿਵ ਸੇਨਾ ਆਗੂ ਖਿਲਾਫ 2 ਲੱਖ ਜਬਰਦਸਤੀ ਮੰਗਣ ਤੇ ਮਾਮਲਾ ਦਰਜ

Jul 23 2018 03:01 PM
ਸ਼ਿਵ ਸੇਨਾ ਆਗੂ ਖਿਲਾਫ 2 ਲੱਖ ਜਬਰਦਸਤੀ ਮੰਗਣ ਤੇ ਮਾਮਲਾ ਦਰਜ



ਪਠਾਨਕੋਟ 
ਇਕ ਸ਼ਿਵ ਸੇਨਾ ਦੇ ਨੇਤਾ ਵੱਲੋਂ ਦੁਕਾਨਦਾਰ ਨੂੰ ਜਬਰਦਸਤੀ ਵਸੂਲੀ ਲਈ ਤੰਗ ਕਰਨ ਤੇ ਥਾਣਾ ਡਵੀਜਨ ਨੰਬਰ-2 ਦੀ ਪੁਲੀਸ ਨੇ ਆਗੂ ਰਵੀ ਕੁਮਾਰ ਵਾਸੀ ਨਹਿਰੂ ਨਗਰ, ਪਠਾਨਕੋਟ ਦੇ ਖਿਲਾਫ ਧਾਰਾ384, 511,506 ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਪੁੱਤਰ ਲਾਲ ਸਿੰਘ ਵਾਸੀ ਬੀਕਾਨੇਰ ਮਸਿਠਾਨ ਭੰਡਾਰ, ਢਾਂਗੂ ਰੋੜ ਪਠਾਨਕੋਟ ਨੇ ਸ਼ਿਕਾਇਕ ਕੀਤੀ ਕਿ 14 ਜੁਲਾਈ ਨੂੰ ਇਕ ਔਰਤ ਮੇਰੀ ਦੁਕਾਨ ਤੋਂ ਸੈਡਵਿਚ ਲੈ ਕੇ ਗਈ। ਥੋੜੀ ਦੇਰ ਬਾਅਦ ਰਵੀ ਸ਼ਰਮਾ ਦੁਕਾਨ ਤੇ ਆਇਆ ਤੇ ਕਹਿਣ ਲੱਗਾ ਕਿ ਉਸ ਨੇ ਮੇਰੀ ਰਿਸ਼ਤੇਦਾਰ ਨੂੰ ਖਰਾਬ ਸੈਡਵਿਚ ਦਿੱਤਾ ਹੈ ਤੇ ਗਾਲੀ ਗਲੋਚ ਕਰਨ ਲੱਗ ਪਿਆ। ਫਿਰ ਕਹਿਣ ਲੱਗਾ ਕਿ ਤੂੰ ਮੈਨੂੰ ਮੇਰੀ ਡਲਹੋਜੀ ਰੋਡ ਦੇ ਦਫਤਰ ਆ ਕੇ ਮਿਲ। ਜਦੋਂ ਮੈਂ ਆਪਣੇ ਭਰਾ ਪਦਮ ਸਿੰਘ ਨਾਲ ਦਫਤਰ ਗਿਆ ਤਾਂ ਰਵੀ ਸ਼ਰਮਾ ਨੇ ਕਿਹਾ ਕਿ ਜੇਕਰ ਦੁਕਾਨ ਦਾ ਨਾਂ ਬਚਾਉਣਾ ਹੈ ਤਾਂ 2ਲੱਖ ਰੁਪਏ ਦੇ । ਜਦੋਂ ਮੈਂ ਨਾਂ ਕੀਤੀ ਤਾਂ ਉਸ ਨੇ ਫਿਰ ਕਿਹਾ ਕਿ 25 ਹਜਾਰ ਰੂਪਏ ਲੱਗਣਗੇ। ਇਸ ਸਬੰਧੀ ਥਾਣੇ ਦੇ ਏਐਸਆਈ ਪਵਨ ਕੁਮਾਰ ਨੇ ਕਿਹਾ ਕਿ ਪ੍ਰੇਮ ਸਿੰਘ ਦੇ ਬਿਆਨਾ ਤੇ ਰਵੀ ਸ਼ਰਮਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

© 2016 News Track Live - ALL RIGHTS RESERVED