ਆਪ 13 ਅਗਸਤ ਨੂੰ ਪੰਜਾਬ ਪੰਚਾਇਤ ਤੇ ਲੋਕਸਭਾ ਚੋਣਾ ਦੇ ਵਜਾਵੇਗੀ ਬਿਗੁਲ

Jul 23 2018 03:01 PM
ਆਪ 13 ਅਗਸਤ ਨੂੰ ਪੰਜਾਬ ਪੰਚਾਇਤ ਤੇ ਲੋਕਸਭਾ ਚੋਣਾ ਦੇ ਵਜਾਵੇਗੀ ਬਿਗੁਲ


ਚੰਡੀਗੜ•
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 13 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਰੂਪ ਦਾ ਐਲਾਨ ਕਰਕੇ ਪੰਚਾਇਤ ਤੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ। ਪੰਜਾਬ ਇਕਾਈ ਦੇ ਬਲਾਕ ਪੱਧਰ ਦੇ ਆਗੂਆਂ ਦੀਆਂ ਨਿਯੁਕਤੀਆਂ ਦੀ ਪ੍ਰਕਿਰਿਆ ਅਗਸਤ ਦੇ ਪਹਿਲੇ ਹਫਤੇ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। 
ਸੂਤਰਾਂ ਮੁਤਾਬਕ ਹਾਈਕਮਾਂਡ ਪੰਜਾਬ ਲਈ ਨਵੇਂ ਪ੍ਰਧਾਨ ਦੀ ਵੀ ਤਲਾਸ਼ ਕਰ ਰਹੀ ਹੈ ਅਤੇ ਇਕ-ਦੋ ਵਿਧਾਇਕ ਵੀ ਪ੍ਰਧਾਨਗੀ ਲੈਣ ਲਈ ਯਤਨਸ਼ੀਲ ਹਨ। ਦੱਸਣਯੋਗ ੈਹ ਕਿ ਭਗਵੰਤ ਮਾਨ ਨੇ ਪਿਛਲੇ ਸਮੇਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਾਣਕਾਰੀ ਮੁਤਾਬਕ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਮੁੱਖ ਤੌਰ 'ਤੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਤੇ 5 ਜ਼ੋਨਲ ਪ੍ਰਧਾਨ ਹੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪਿਛਲੇ ਸਮੇਂ ਡਾ. ਬਲਬੀਰ ਸਿੰਘ ਦੀ ਕਾਰਜਸ਼ੈਲੀ ਦੇ ਰੋਸ ਵਜੋਂ ਅਸਤੀਫਾ ਦੇਣ ਵਾਲੇ 16 ਆਗੂਆਂ ਦੀ ਪਾਰਟੀ ਵਲੋਂ ਮੀਡੀਆ 'ਚ ਜਾਣ ਦੇ ਦੋਸ਼ ਤਹਿਤ ਜਵਾਬ ਤਲਬੀ ਕਰ ਲਈ ਗਈ ਹੈ।
 

© 2016 News Track Live - ALL RIGHTS RESERVED