ਰਾਹੁਲ ਵਿਚ ਦੇਸ਼ ਦੀ ਅਗਵਾਈ ਕਰਨ ਦੀ ਪੂਰੀ ਸਮਰੱਥਾ—ਕੈਪਟਨ ਅਮਰਿੰਦਰ ਸਿੰਘ

Jul 23 2018 03:01 PM
ਰਾਹੁਲ ਵਿਚ ਦੇਸ਼ ਦੀ ਅਗਵਾਈ ਕਰਨ ਦੀ ਪੂਰੀ ਸਮਰੱਥਾ—ਕੈਪਟਨ ਅਮਰਿੰਦਰ ਸਿੰਘ


ਜਲੰਧਰ
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਪਿੱਛੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਸਾਂਝੇ ਵਿਰੋਧੀ ਮੋਰਚੇ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਰਾਹੁਲ ਨੂੰ ਬਣਾਉਣ ਦੀ ਮੰਗ ਕੀਤੀ ਹੈ। ਉਨ•ਾਂ ਆਪਣੇ ਪੁਰਾਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਰਾਹੁਲ ਵਿਚ ਦੇਸ਼ ਦੀ ਅਗਵਾਈ ਕਰਨ ਦੀ ਪੂਰੀ ਸਮਰੱਥਾ ਹੈ। ਉਹ ਇਕ ਸਫਲ ਪ੍ਰਧਾਨ ਮੰਤਰੀ ਸਿੱਧ ਹੋਣਗੇ। ਕਾਂਗਰਸ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਸਹਿਯੋਗੀ ਪਾਰਟੀਆਂ ਨੂੰ ਆਪਣੇ ਨਾਲ ਜੋੜਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਾ ਚਾਹੀਦਾ ਹੈ। ਭਾਜਪਾ ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਕਰਨ ਲਈ ਰਾਹੁਲ ਨੂੰ ਸਭ ਵਿਰੋਧੀ ਪਾਰਟੀਆਂ ਦੀ ਅਗਵਾਈ ਕਰਨੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਲਈ ਕਾਂਗਰਸ ਵਲੋਂ ਗਠਜੋੜ ਦੀਆਂ ਸੰਭਾਵਨਾਵਾਂ ਦਾ ਪਤਾ ਕੇਂਦਰੀ ਲੀਡਰਸ਼ਿਪ ਨੇ ਕੌਮੀ ਪੱਧਰ 'ਤੇ ਲਾਉਣਾ ਹੈ। ਉਸ ਦੇ ਫੈਸਲੇ ਦੀ ਸੂਬਾਈ ਲੀਡਰਸ਼ਿਪ ਵਲੋਂ ਹਮਾਇਤ ਕੀਤੀ ਜਾਵੇਗੀ। ਗਠਜੋੜ ਬਾਰੇ ਫੈਸਲਾ ਹਮੇਸ਼ਾ ਹੀ ਕੇਂਦਰੀ ਲੀਡਰਸ਼ਿਪ ਵਲੋਂ ਲਿਆ ਜਾਂਦਾ ਹੈ ਅਤੇ ਸੂਬਾਈ ਇਕਾਈਆਂ ਉਸ 'ਤੇ ਆਪਣੀ ਮੋਹਰ ਲਾਉਂਦੀਆਂ ਹਨ। ਆਮ ਆਦਮੀ ਪਾਰਟੀ ਨਾਲ ਪੰਜਾਬ ਵਿਚ ਗਠਜੋੜ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਹੀ ਇਸ ਬਾਰੇ ਕੋਈ ਫੈਸਲਾ ਕਰੇਗੀ। ਜਦੋਂ ਪੱਤਰਕਾਰਾਂ ਨੇ ਕੈਪਟਨ ਤੋਂ ਪੁੱਛਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੋਂਦ ਪੂਰੀ ਤਰ•ਾਂ ਖਤਮ ਹੋ ਚੁੱਕੀ ਹੈ ਤਾਂ ਮੁਖ ਮੰਤਰੀ ਨੇ ਕਿਹਾ ਕਿ ਪੱਤਰਕਾਰ ਆਪਣੇ ਸ਼ਬਦ ਮੇਰੇ ਮੂੰਹ ਵਿਚ ਨਾ ਪਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਜੋ ਇਹ ਸੁਝਾਅ ਦਿੱਤਾ ਹੈ ਕਿ 2019 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵਿਸ਼ਾਲ ਮੋਰਚਾ ਬਣਾਉਣ ਲਈ ਗਠਜੋੜ ਸਹਿਯੋਗੀਆਂ ਦੀ ਭਾਲ ਕਰਨੀ ਚਾਹੀਦੀ ਹੈ, ਉਸ ਦੀ ਉਹ ਹਮਾਇਤ ਕਰਦੇ ਹਨ। ਚਿਦਾਂਬਰਮ ਨੇ ਵਧੀਆ ਸੁਝਾਅ ਦਿੱਤਾ ਹੈ। ਵਿਰੋਧੀ ਮੋਰਚੇ ਵਿਚ ਜਿੰਨੀਆਂ ਪਾਰਟੀਆਂ ਆਉਣਗੀਆਂ, ਭਾਜਪਾ ਦੀ ਤਾਕਤ ਓਨੀ ਹੀ ਘੱਟ ਹੋਵੇਗੀ। ਜੇ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਆਗੂਆਂ ਦੀ ਡਿਊਟੀ ਹੋਰਨਾਂ ਥਾਵਾਂ 'ਤੇ ਲਾਈ ਤਾਂ ਉਹ ਇਸ ਦਾ ਸਵਾਗਤ ਕਰਨਗੇ। ਪੰਜਾਬ ਵਿਚ ਤਾਂ ਉਸ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਹੋਣਾ ਹੈ। ਉਨ•ਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਲੱਗਣ ਨਾਲ ਕੋਈ ਨੁਕਸਾਨ ਨਹੀਂ। ਉਚ ਪੱਧਰ ਦੇ ਪੜ•ੇ-ਲਿਖੇ ਵਿਅਕਤੀ ਕਿਸੇ ਵੀ ਸੂਬੇ ਦੇ ਲਏ ਜਾ ਸਕਦੇ ਹਨ।
ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਮੁੜ ਹਰਾਏਗੀ ਕਾਂਗਰਸ-ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੂਡ ਬਾਰੇ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਵੋਟਰ ਪੂਰੀ ਤਰ•ਾਂ ਕਾਂਗਰਸ ਨਾਲ ਚੱਲਣਗੇ ਕਿਉਂਕਿ ਲੋਕਾਂ ਨੇ ਪਿਛਲੇ 10 ਸਾਲਾਂ ਤਕ ਅਕਾਲੀਆਂ ਦਾ ਮਾਫੀਆ ਰਾਜ ਦੇਖਿਆ ਹੈ। ਆਮ ਆਦਮੀ ਪਾਰਟੀ ਵੀ ਪੰਜਾਬ ਵਿਚ ਖਿੱਲਰੀ ਪਈ ਹੈ। ਕਾਂਗਰਸ ਨੇ ਗੁਰਦਾਸਪੁਰ ਲੋਕ ਸਭਾ ਉਪ ਚੋਣ, ਨਿਗਮ ਚੋਣਾਂ ਅਤੇ ਸ਼ਾਹਕੋਟ ਉਪ ਚੋਣ ਭਾਰੀ ਬਹੁਮਤ ਨਾਲ ਜਿੱਤੀ ਹੈ। ਮੈਂ ਕੇਂਦਰੀ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਹੈ ਕਿ ਸੂਬੇ ਵਿਚ ਕਾਂਗਰਸ ਸ਼ਾਨਦਾਰ ਪ੍ਰਦਰਸ਼ਨ ਕਰੇਗੀ

© 2016 News Track Live - ALL RIGHTS RESERVED