ਹਰਿਆਣਾ ਤੋਂ ਪੰਜਾਬ ਵਿੱਚ ਪੇਟਰੋਲ ਦੀ ਤਸਕਰੀ

Jul 24 2018 02:54 PM
ਹਰਿਆਣਾ ਤੋਂ ਪੰਜਾਬ ਵਿੱਚ ਪੇਟਰੋਲ ਦੀ ਤਸਕਰੀ


ਚੰਡੀਗੜ• 
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੀ. ਐੱਸ. ਟੀ. ਕਾਊਂਸਿਲ ਦੀ ਮੀਟਿੰਗ 'ਚ ਪੈਟਰੋਲ ਸਮੇਤ ਹੋਰ ਵਸਤਾਂ 'ਤੇ ਐਂਟਰੀ ਟੈਕਸ ਲਾਉਣ ਦਾ ਅਧਿਕਾਰ ਸੂਬਿਆਂ ਨੂੰ ਦੇਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਚੰਡੀਗੜ• ਤੋਂ ਪੰਜਾਬ 'ਚ ਭਾਰੀ ਮਾਤਰਾ 'ਚ ਤਸਕਰੀ ਹੋ ਰਹੀ ਹੈ। ਜੀ. ਐੱਸ. ਟੀ. 'ਚ ਐਂਟਰੀ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਹੈ। ਅਜਿਹੇ 'ਚ ਪੰਜਾਬ 'ਚ ਪੈਟਰੋਲ ਦੀ ਭਾਰੀ ਤਸਕਰੀ ਹੋ ਰਹੀ ਹੈ।
ਜੀ. ਐੱਸ. ਟੀ. ਲਾਗੂ ਹੋਣ ਦੇ ਬਾਵਜੂਦ ਪੰਜਾਬ ਦਾ ਟੈਕਸ ਕਲੈਕਸ਼ਨ ਘੱਟ ਹੁੰਦਾ ਜਾ ਰਿਹਾ ਹੈ, ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਚੰਡੀਗੜ• 'ਚ ਅਜਿਹਾ ਨਹੀਂ ਹੈ। ਚੰਡੀਗੜ• 'ਚ ਹੀ ਪੈਟਰੋਲ ਦਾ ਰੈਵੇਨਿਊ 16 ਫੀਸਦੀ ਸਲਾਨਾ ਦੀ ਰਫਤਾਰ ਨਾਲ ਵਧ ਰਿਹਾ ਹੈ। ਸਾਫ ਹੈ ਕਿ ਪੈਟਰੋਲ ਤਸਕਰੀ ਹੋ ਰਹੀ ਹੈ।

© 2016 News Track Live - ALL RIGHTS RESERVED