ਚੋਰਾਂ ਤੇ ਜੇਬ ਕਤਰਿਆ ਦੀ ਰੇਲਵੇ ਸ਼ਟੇਸ਼ਨ ਤੇ ਭਰਮਾਰ

Jul 24 2018 02:54 PM
ਚੋਰਾਂ ਤੇ ਜੇਬ ਕਤਰਿਆ ਦੀ ਰੇਲਵੇ ਸ਼ਟੇਸ਼ਨ ਤੇ ਭਰਮਾਰ


ਜਲੰਧਰ 
ਇਨੀਂ ਦਿਨੀ ਜਲੰਧਰ ਰੇਲਵੇ ਸਟੇਸ਼ਨ 'ਤੇ ਜੇਬ ਕਤਰਿਆਂ ਅਤੇ ਚੋਰਾਂ ਦਾ ਰਾਜ ਖੂਬ ਦਿਖਾਈ ਦੇ ਰਿਹਾ ਹੈ। ਦੋ ਦਿਨਾਂ 'ਚ ਇਥੋਂ 10 ਦੇ ਕਰੀਬ ਮੋਬਾਇਲ ਲੁੱਟਣ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਵਿਚ ਟ੍ਰੈਕ ਇੰਟਰਲਾਕਿੰਗ ਦਾ ਕੰਮ ਜਿਵੇਂ ਹੀ ਸ਼ੁਰੂ ਹੋਇਆ ਹੈ ਤਾਂ ਪਹਿਲਾਂ ਤੋਂ ਹੀ ਤੈਅ ਸ਼ਡਿਊਲ ਮੁਤਾਬਕ ਯੂ. ਪੀ. ਅਤੇ ਬਿਹਾਰ ਸਣੇ ਹੋਰ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਵਿਚ ਜਨਨਾਇਕ, ਜਨਸੇਵਾ ਜਿਹੀਆਂ ਸਾਧਾਰਣ ਗੱਡੀਆਂ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਜਲੰਧਰ ਸਿਟੀ ਸਟੇਸ਼ਨ 'ਤੇ ਪ੍ਰਵਾਸੀ ਯਾਤਰੀਆਂ ਦੀ ਗਿਣਤੀ ਵੀ ਹਜ਼ਾਰਾਂ ਵਿਚ ਹੋ ਚੁੱਕੀ ਹੈ।
ਦੋ ਦਿਨ ਪਹਿਲਾਂ ਸਟੇਸ਼ਨ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀਆਂ ਨੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਡੇਰੇ ਲਾਏ ਹੋਏ ਸਨ ਕਿਉਂਕਿ ਟਰੇਨਾਂ 8 ਤੋਂ 9 ਘੰਟੇ ਦੇਰੀ ਨਾਲ ਰਵਾਨਾ ਹੋਣ ਕਾਰਨ ਤਪਦੀ ਗਰਮੀ ਵਿਚ ਸਟੇਸ਼ਨ ਦੇ ਅੰਦਰ ਅਤੇ ਸਰਕੂਲੇਟਿੰਗ ਏਰੀਏ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀ ਸੁੱਤੇ ਹੋਏ ਸਨ, ਜਿਸ ਦਾ ਫਾਇਦਾ ਉਠਾ ਕੇ ਜੇਬ ਕਤਰਿਆਂ ਨੇ ਖੂਬ ਹੱਥ ਸਾਫ ਕੀਤੇ। ਉਸੇ ਰਾਤ ਜੀ. ਆਰ. ਪੀ. ਥਾਣੇ ਦੇ ਸਾਹਮਣੇ ਸਰਕੂਲੇਟਿੰਗ ਏਰੀਏ ਦੇ ਅੰਦਰ ਅਤੇ ਬਾਹਰ ਸੁੱਤੇ ਹੋਏ ਯਾਤਰੀਆਂ ਦੇ 8 ਤੋਂ 10 ਮੋਬਾਇਲ ਗਾਇਬ ਹੋ ਗਏ।
ਸੂਤਰਾਂ ਦੀ ਮੰਨੀਏ ਤਾਂ ਬੀਤੀ ਰਾਤ ਸਟੇਸ਼ਨ ਬਾਜ਼ਾਰ ਦੀ ਇਕ ਸਾਈਡ ਬਾਰਾਂਦਰੀ ਅਤੇ ਦੂਜੀ ਸਾਈਡ ਤਿੰਨ ਨੰਬਰ ਥਾਣੇ ਅਧੀਨ ਆਉਂਦੇ ਏਰੀਏ 'ਚੋਂ 2 ਸਕੂਟਰੀਆਂ ਵੀ ਚੋਰ ਉਡਾ ਕੇ ਲੈ ਗਏ। ਮੋਬਾਇਲ ਚੋਰੀ ਹੋਣ ਤੋਂ ਬਾਅਦ ਜੀ. ਆਰ. ਪੀ. ਥਾਣੇ ਦੇ ਮੁੰਸ਼ੀ ਦੀਦਾਰ ਸਿੰਘ ਦਾ ਕਹਿਣਾ ਹੈ ਕਿ ਉਨ•ਾਂ ਕੋਲ ਮੋਬਾਇਲ ਚੋਰੀ ਦੀ ਕੋਈ ਸ਼ਿਕਾਇਤ ਨਹੀਂ ਪਹੁੰਚੀ।

© 2016 News Track Live - ALL RIGHTS RESERVED