ਪਲਵਿੰਦਰ ਸਿੰਘ ਵਿੱਕੀ ਦੀ ਲਾਸ਼ ਸ਼ਨੀਵਾਰ ਨੂੰ ਭਾਰਤ ਪਹੁੰਚਣ ਦੀ ਉਮੀਦ

Jul 24 2018 02:54 PM
ਪਲਵਿੰਦਰ ਸਿੰਘ ਵਿੱਕੀ ਦੀ ਲਾਸ਼ ਸ਼ਨੀਵਾਰ ਨੂੰ ਭਾਰਤ ਪਹੁੰਚਣ ਦੀ ਉਮੀਦ


ਜਲੰਧਰ
17 ਜੁਲਾਈ ਨੂੰ ਬ੍ਰੈਂਪਟਨ (ਓਂਟਾਰੀਓ) ਕੈਨੇਡਾ ਵਿਚ ਗੋਲੀ ਮਾਰ ਕੇ ਕਤਲ ਕੀਤੇ ਗਏ ਪਲਵਿੰਦਰ ਸਿੰਘ ਵਿੱਕੀ ਦੀ ਲਾਸ਼ ਸ਼ਨੀਵਾਰ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ।  ਇਹ ਜਾਣਕਾਰੀ ਮ੍ਰਿਤਕ ਵਿੱਕੀ ਦੀ ਕੈਨੇਡਾ ਰਹਿੰਦੀ ਵੱਡੀ ਭੈਣ ਜਸਵਿੰਦਰ ਕੌਰ ਨੇ ਨੈਸ਼ਨਲ  ਐਵੇਨਿਊ ਰਾਮਾ ਮੰਡੀ ਵਿਚ ਰਹਿੰਦੇ ਆਪਣੇ ਪਿਤਾ ਗੁਰਮੇਜ ਸਿੰਘ ਨੂੰ ਫੋਨ 'ਤੇ ਦਿੱਤੀ। ਨਾਲ  ਹੀ ਜਸਵਿੰਦਰ ਕੌਰ ਨੇ ਦੱਸਿਆ ਕਿ ਬ੍ਰੈਂਪਟਨ ਪੁਲਸ ਨੇ ਵਿੱਕੀ ਦਾ ਕਤਲ ਕਰਨ ਵਾਲੇ ਤਿੰਨਾਂ  ਨੀਗਰੋ ਨੌਜਵਾਨਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ। ਵਿੱਕੀ ਨੂੰ ਕਤਲ ਕੀਤੇ ਜਾਣ ਦੇ  ਕਾਰਨਾਂ ਦਾ ਅਜੇ ਬ੍ਰੈਂਪਟਨ ਪੁਲਸ ਨੇ ਖੁਲਾਸਾ ਨਹੀਂ ਕੀਤਾ। 
ਜਸਵਿੰਦਰ ਕੌਰ ਨੇ ਕਿਹਾ ਕਿ  ਵਿੱਕੀ ਦਾ ਪੋਸਟਮਾਰਟਮ ਹੋ ਚੁੱਕਾ ਹੈ। ਲਾਸ਼ ਨੂੰ ਭਾਰਤ ਲਿਆਉਣ ਲਈ ਹੋਰ ਰਸਮਾਂ ਪੂਰੀਆਂ  ਕੀਤੀਆਂ ਜਾ ਰਹੀਆਂ ਹਨ। ਉਸ ਦਾ ਡੈੱਥ ਸਰਟੀਫਿਕੇਟ ਵੀ ਅਜੇ ਮਿਲਣਾ ਹੈ। ਪਿਤਾ ਗੁਰਮੇਜ ਸਿੰਘ  ਅਤੇ ਮਾਂ ਰਾਜਿੰਦਰ ਕੌਰ ਨੇ ਕਿਹਾ ਕਿ  ਉਹ ਆਪਣੇ ਇਕਲੌਤੇ ਪੁੱਤਰ ਦੇ ਅੰਤਿਮ ਦਰਸ਼ਨ ਕਰਨ ਲਈ  ਉਸ ਦੀ ਲਾਸ਼ ਉਡੀਕ ਰਹੇ ਹਨ। ਉਸ ਦੀ ਲਾਸ਼ ਉਹ ਉਸ ਦੇ ਲਈ ਬਣਾਈ ਗਈ ਕੋਠੀ ਵਿਚ ਲੈ ਕੇ ਜਾਣਗੇ।  ਉਥੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰਨਗੇ।

© 2016 News Track Live - ALL RIGHTS RESERVED