ਸ਼ਾਮਚੁਰਾਸੀ ਦੇ ਸੇਵਾ ਕੇਂਦਰ ਦੀ ਸੇਵਾ ਠੱਪ

Jul 24 2018 02:54 PM
ਸ਼ਾਮਚੁਰਾਸੀ ਦੇ ਸੇਵਾ ਕੇਂਦਰ ਦੀ ਸੇਵਾ ਠੱਪ


ਹੁਸ਼ਿਆਰਪੁਰ
ਪੰਜਾਬ ਸਰਕਾਰ ਵੱਲੋਂ  ਬੰਦ ਕੀਤੇ ਜਾ ਰਹੇ ਸੇਵਾ ਕੇਂਦਰਾਂ ਦੀ ਕੜੀ ਤਹਿਤ  ਸ਼ਾਮਚੁਰਾਸੀ ਦੇ ਸੇਵਾ ਕੇਂਦਰ ਦੀ 'ਸੇਵਾ' ਠੱਪ ਕਰਦਿਆਂ  ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਨੋਟਿਸ ਚਿਪਕਾ ਕੇ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ। ਇਸ ਬੰਦ ਹੋਏ ਸੇਵਾ ਕੇਂਦਰ ਕਾਰਨ ਜਿੱਥੇ ਲੋਕਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਛੋਟੀਆਂ-ਮੋਟੀਆਂ ਸੇਵਾਵਾਂ   ਬੰਦ  ਹੋ  ਗਈਆਂ  ਹਨ,  ਉਥੇ ਹੀ ਲੋਕਾਂ ਦੀ ਮੁਸ਼ਕਲ ਇਨ•ਾਂ ਕੰਮਾਂ ਲਈ ਹੋਰ ਵੀ ਵਧ ਗਈ ਹੈ। ਅੱਜ ਉਕਤ ਸੇਵਾ ਕੇਂਦਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਉਦੋਂ ਬਹੁਤ  ਨਿਰਾਸ਼ ਦੇਖਿਆ ਗਿਆ, ਜਦੋਂ ਉਹ ਆਪਣੇ ਕਾਗਜ਼ ਪੱਤਰ ਬੋਰਿਆਂ ਵਿਚ ਪਾ ਕੇ ਸੇਵਾ ਕੇਂਦਰ ਦੇ ਮੁੱਖ ਦੁਆਰ ਸਾਹਮਣੇ ਖੜ•ੇ ਸਨ। 
ਉਕਤ ਮੁਲਾਜ਼ਮਾਂ ਨੇ  ਦੱਸਿਆ ਕਿ ਇਹ ਸੇਵਾ ਕੇਂਦਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਮੁਤਾਬਕ ਬੰਦ ਕੀਤਾ ਗਿਆ ਹੈ ਅਤੇ ਉਨ•ਾਂ ਵੱਲੋਂ ਭੇਜਿਆ ਨੋਟਿਸ ਇਸ ਦੇ ਮੁੱਖ ਦਰਵਾਜ਼ੇ 'ਤੇ ਚਿਪਕਾ ਦਿੱਤਾ ਗਿਆ ਹੈ, ਜਿਸ 'ਤੇ ਸਾਫ਼ ਲਿਖਿਆ ਹੋਇਆ ਹੈ ਕਿ ਇਸ ਸੇਵਾ ਕੇਂਦਰ ਦੀਆਂ ਸੇਵਾਵਾਂ ਖਤਮ ਕਰ ਕੇ ਬੰਦ ਕੀਤਾ ਜਾ ਰਿਹਾ ਹੈ। ਇਥੇ ਹੁੰਦੇ  ਕੰਮ  ਹੁਣ ਹੁਸ਼ਿਆਰਪੁਰ ਦੇ ਆਈ. ਟੀ. ਆਈ. ਜਾਂ ਦੂਸਰੇ ਸੇਵਾ ਕੇਂਦਰਾਂ ਵਿਚ ਹੋਣਗੇ। ਇਸ ਸੇਵਾ ਕੇਂਦਰ ਦੇ ਬੰਦ ਹੋਣ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਉਨ•ਾਂ ਕਿਹਾ ਕਿ ਸ਼ਾਮਚੁਰਾਸੀ  ਵਿਚ ਸੰਸਾਰ ਪ੍ਰਸਿੱਧ ਸੰਗੀਤਕਾਰ ਪੈਦਾ ਹੋਏ ਹਨ। ਬਾਬਾ ਸ਼ਾਮੀ ਸ਼ਾਹ ਜੀ ਦਾ ਮਹਾਨ ਅਸਥਾਨ ਇਸ ਕਸਬੇ ਦਾ ਮਾਣ ਹੈ। 
ਕਸਬਾ ਵਾਸੀਆਂ ਦੀ ਮੰਗ ਤਾਂ  ਕਸਬੇ ਨੂੰ ਸਬ-ਤਹਿਸੀਲ ਬਣਾਉਣ ਦੀ ਸੀ ਪਰ ਸਰਕਾਰ ਨੇ   ਸੇਵਾ ਕੇਂਦਰ ਨੂੰ ਵੀ  ਬੰਦ ਕਰ ਕੇ ਉਨ•ਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ•ਾਂ ਮੰਗ ਕੀਤੀ ਕਿ ਸਰਕਾਰ ਅਤੇ ਸਬੰਧਤ ਵਿਭਾਗ ਇਸ ਸੇਵਾ ਕੇਂਦਰ ਨੂੰ ਚੱਲਦਾ ਰੱਖਣ ਲਈ ਹਾਂ-ਪੱਖੀ ਹੁੰਗਾਰਾ ਭਰਨ।

© 2016 News Track Live - ALL RIGHTS RESERVED