ਦਿਲ ਦੇ ਸੁਰਾਖ ਤੋਂ ਪੀੜਤ ਬੱਚੀ ਨੂੰ ਮਿਲਿਆ ਨਵਾਂ ਜੀਵਨ

Jul 26 2018 02:36 PM
ਦਿਲ ਦੇ ਸੁਰਾਖ ਤੋਂ ਪੀੜਤ ਬੱਚੀ ਨੂੰ ਮਿਲਿਆ ਨਵਾਂ ਜੀਵਨ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਦਿਲ ਦੇ ਸੁਰਾਗ ਤੋ ਪੀੜਤ ਪੰਦਰਾਂ• ਸਾਲਾ ਬੱਚੀ ਪ੍ਰੀÎਤਿਕਾ ਦਾ ਸਿਹਤ ਵਿਭਾਗ ਪਠਾਨਕੋਟ ਵਲੋ ਰਾਸ਼ਟਰੀ ਬਾਲ ਸੱਵਸਥ ਪ੍ਰੋਗਰਾਮ (ਆਰ.ਬੀ.ਐਸ.ਕੈ) ਅਧੀਨ ਮੁਫਤ ਅਪ੍ਰਰੇਸ਼ਨ ਕਰਵਾ ਕੇ ਬੱਚੀ ਨੁੰ ਨਵਾਂ ਜੀਵਨ ਦਿੱਤਾ ਗਿਆ। ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਅੱਜ ਗੱੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ.ਨੈਨਾ ਸਲਾਥੀਆ ਨੇ ਦੱੱਸਿਆ ਕਿ ਪਠਾਨਕੋਟ ਨਿਵਾਸੀ ਪ੍ਰੀਤਿਕਾ ਸਪੁੱਤਰੀ ਸ਼੍ਰੀ ਸਰਜੀਵਨ ਕੁਮਾਰ ਪਿੰਡ ਡਿਬਕੁ ਬਲਾਕ ਘਰੋਟਾ ਜੋ ਕਿ ਦਿਲ ਦੇ ਸੁਰਾਗ ਤੋਂ ਪੀੜਤ ਸੀ ਦਾ ਡੀ.ਐਮ.ਸੀ (ਹਿਰੋ-ਹਾਰਟ) ਲੁਧਿਆਣਾ ਤੋਂ ਆਰ.ਬੀ.ਐਸ.ਕੈ ਅਧੀਨ ਮੁਫਤ ਅਪ੍ਰਰੇਸ਼ਨ ਕਰਵਾਇਆ ਗਿਆ ਜਿਸ ਦਾ ਅੰਦਾਜਨ ਖਰਚਾ 3-4 ਲੱੱਖ ਦੇ ਕਰੀਬ ਆਉਂਦਾ ਹੈ। ਇਸ ਮੌਕੇ ਬੱਚੀ ਦੇ ਪਿਤਾ ਨੇ ਦੱਸਿਆ ਕਿ ਅਪ੍ਰਰੇਸ਼ਨ ਉਪਰੰਤ ਉਸ ਦੀ ਬੱਚੀ ਤੰਦਰੁਸਤ ਹੈ। ਉਸਦਾ ਇਲਾਜ ਬਿਲਕੁਲ ਮੁਫਤ ਕੀਤਾ ਗਿਆ ਹੈ ਅਤੇ ਉਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਪੈਸਾ ਨਹੀਂ ਦਿੱਤਾ। ਉਸ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵਲੋ ਰਾਸ਼ਟਰੀ ਸਿਹਤ ਮਿਸ਼ਨ (ਆਰ.ਬੀ.ਐਸ.ਕੈ) ਪ੍ਰੋਗਰਾਮ ਤਹਿਤ ਮਾਹਿਰ ਡਾਕਟਰਾਂ ਵਲੋ ਉਸ ਦੀ ਬੱਚੀ ਦਾ ਸਫਲ ਅਪ੍ਰਰੇਸ਼ਨ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਗਿਆ।
ਇਸ ਮੌਕੇ ਜਿਲਾ• ਪ੍ਰੋਗਰਾਮ ਅਫਸਰ (ਆਰ.ਬੀ.ਐਸ.ਕੈ) ਡਾ.ਕਿਰਨ ਬਾਲਾ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ (ਆਰ.ਬੀ.ਐਸ.ਕੈ) ਅਧੀਨ ਸਰਕਾਰ ਵਲੋ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਯੋਜਨਾ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਆਰ.ਬੀ.ਐਸ.ਕੈ ਦੀਆਂ ਟੀਮਾਂ ਦੁਆਰਾ 30 ਨਿਰਧਾਰਤ ਬੀਮਾਰੀਆਂ ਦੀ ਸਕਰੀਨਿੰਗ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਵਿੱਚ ਬੱਚਿਆਂ ਵਿੱਚ ਜਮਾਂਦਰੂ ਨੁਕਸ, ਬੱਚਿਆਂ ਦੀਆਂ ਬੀਮਾਰੀਆਂ, ਬੱਚਿਆਂ ਵਿੱਚ ਸਰੀਰਕ ਕਮੀਆਂ, ਸਰੀਰਕ ਵਿਕਾਸ ਵਿੱਚ ਦੇਰੀ ਅਤੇ ਅਪੰਗਤਾ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਥੈਲਾਸੀਮੀਆ ਦਾ ਇਲਾਜ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਬੱਚਿਆਂ ਦਾ ਇਲਾਜ ਵੀ ਸਰਕਾਰ ਵਲੌ ਮਾਨਤਾ ਪ੍ਰਾਪਤ ਵੱਡੇ ਹਸਪਤਾਲਾਂ ਵਿੱਚ ਮੁਫਤ ਕਰਵਾਇਆ ਜਾਂਦਾ ਹੈ। ਇਸ ਅਧੀਨ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਾਖਲ ਪਹਿਲੀ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਆਰ.ਬੀ.ਐਸ.ਕੈ ਮੋਬਾਇਲ ਹੈਲਥ ਟੀਮਾਂ ਵਲੋਂ ਮੁਫਤ ਮੁਆਇਨਾ ਕੀਤਾ ਜਾਂਦਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਅਰੁਣ ਸੋਹਲ, ਡਾ.ਪ੍ਰਿਅੰਕਾ, ਆਰ.ਬੀ.ਐਸ.ਕੈ ਮੈਨੇਜਰ ਸ਼੍ਰੀ ਪੰਕਜ ਕੁਮਾਰ, ਮਾਸ ਮੀਡੀਆ ਇੰ:ਸ਼੍ਰੀਮਤੀ ਗੁਰਿੰਦਰ ਕੌਰ, ਜਿਲਾ• ਬੀ.ਸੀ.ਸੀ ਸ਼੍ਰੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED