ਜਲਦ ਹੀ ਮੋਹਾਲੀ ਵਿੱਚ ਵੀ ਔਰਤਾਂ ਲਈ ਹੈਲਮੈਟ ਹੋਵੇਗਾ ਲਾਜਮੀ

Jul 26 2018 02:36 PM
ਜਲਦ ਹੀ ਮੋਹਾਲੀ ਵਿੱਚ ਵੀ ਔਰਤਾਂ ਲਈ ਹੈਲਮੈਟ ਹੋਵੇਗਾ ਲਾਜਮੀ


ਚੰਡੀਗੜ• 
ਜ਼ਿਲਾ ਮੋਹਾਲੀ 'ਚ ਵੀ ਸਾਰੀਆਂ ਦੋਪਹੀਆ ਵਾਹਨ ਚਾਲਕ ਔਰਤਾਂ ਹੈਲਮੈੱਟ 'ਚ ਨਜ਼ਰ ਆ ਸਕਦੀਆਂ ਹ ਕਿਉਂਕਿ ਮੋਹਾਲੀ ਪ੍ਰਸ਼ਾਸਨ ਵਲੋਂ ਇਸ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਇਸ ਸਬੰਧੀ ਡੀ. ਸੀ. ਮੋਹਾਲੀ ਗੁਰਪ੍ਰੀਤ ਕੌਰ ਸਪਰਾ ਵਲੋਂ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਤੇ ਐੱਸ. ਪੀ. ਟ੍ਰੈਫਿਕ ਨਾਲ ਮੀਟਿੰਗ ਕੀਤੀ ਜਾਣ ਵਾਲੀ ਹੈ। ਇਸ ਤੋਂ ਬਾਅਦ ਤੈਅ ਹੋਵੇਗਾ ਕਿ ਔਰਤਾਂ ਲਈ ਹੈਲਮੈੱਟ ਪਾਉਣਾ ਲਾਜ਼ਮੀ ਹੈ ਕਿ ਨਹੀਂ। ਜੇਕਰ ਹੈ ਤਾਂ ਉਸ ਨੂੰ ਜ਼ਿਲਾ ਮੋਹਾਲੀ 'ਚ ਕਦੋਂ ਤੋਂ ਲਾਗੂ ਕੀਤਾ ਜਾਵੇ, ਮੀਟਿੰਗ 'ਚ ਇਨ•ਾਂ ਸਾਰੇ ਪਹਿਲੂਆਂ 'ਤੇ ਚਰਚਾ ਹੋਵੇਗੀ। 
ਔਰਤਾਂ ਤੋਂ ਮੰਗੇ ਜਾਣਗੇ ਸੁਝਾਅ
ਜਾਣਕਾਰੀ ਮੁਤਾਬਕ ਜਿਸ ਤਰ•ਾਂ ਚੰਡੀਗੜ• ਪ੍ਰਸ਼ਾਸਨ ਨੇ ਔਰਤਾਂ ਨੂੰ ਹੈਲਮੈੱਟ ਲਾਗੂ ਕਰਨ ਤੋਂ ਪਹਿਲਾਂ ਚੰਡੀਗੜ• ਦੀ ਜਨਤਾ ਤੋਂ ਸੁਝਾਅ ਮੰਗਿਆ ਸੀ, ਉਸੇ ਤਰ•ਾਂ ਹੁਣ ਜ਼ਿਲਾ ਮੋਹਾਲੀ 'ਚ ਵੀ ਪਹਿਲੇ ਪੜਾਅ 'ਚ ਮੋਹਾਲੀ ਦੀ ਜਨਤਾ ਤੋਂ ਸੁਝਾਅ ਮੰਗੇ ਜਾਣਗੇ। ਸੁਝਾਵਾਂ 'ਚ ਜਨਤਾ ਕਿਸ ਤਰ•ਾਂ ਦਾ ਹੁੰਗਾਰਾ ਦਿੰਦੀ ਹੈ, ਉਸ ਤੋਂ ਬਾਅਦ ਪ੍ਰਸ਼ਾਸਨ ਫੈਸਲਾ ਲਵੇਗਾ ਕਿ ਅੱਗੇ ਕੀ ਕਰਨਾ ਹੈ। ਉੱਥੇ ਹੀ ਜੋ ਮੀਟਿੰਗ ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਦੀ ਹੋਣ ਜਾ ਰਹੀ ਹੈ, ਉਸ 'ਚ ਵੀ ਇਸ ਗੱਲ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ ਕਿ ਕਿਸ ਤਰ•ਾਂ ਔਰਤਾਂ ਦੀ ਸੇਫਟੀ ਕੀਤੀ ਜਾਵੇ। ਨਾਲ ਹੀ ਜੇਕਰ ਜਨਤਾ ਤੋਂ ਮੰਗੇ ਗਏ ਸੁਝਾਅ ਪ੍ਰਸ਼ਾਸਨ ਦੇ ਹੱਕ 'ਚ ਆਉਂਦੇ ਹਨ ਤਾਂ ਛੇਤੀ ਹੀ ਲੋਕਾਂ ਨੂੰ ਅਵੇਅਰ ਕਰਨਾ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਚੰਡੀਗੜ• ਦਾਖਲ ਹੁੰਦੇ ਹੀ ਔਰਤਾਂ ਪਾ ਲੈਂਦੀਆਂ ਨੇ ਹੈਲਮੈੱਟ
ਜਾਣਕਾਰੀ ਮੁਤਾਬਕ ਯੂ. ਟੀ. ਪ੍ਰਸ਼ਾਸਨ ਨੇ ਕੁਝ ਸਮਾਂ ਪਹਿਲਾਂ ਚੰਡੀਗੜ• 'ਚ ਦੋਪਹੀਆ ਵਾਹਨ ਚਲਾਉਣ ਤੇ ਪਿੱਛੇ ਬੈਠਣ ਵਾਲੀਆਂ ਔਰਤਾਂ ਲਈ ਹੈਲਮੈੱਟ ਲਾਜ਼ਮੀ ਕੀਤਾ ਹੈ। ਫਿਲਹਾਲ ਅਜੇ ਚਲਾਨ ਕੱਟਣੇ ਸ਼ੁਰੂ ਨਹੀਂ ਕੀਤੇ ਗਏ ਹਨ ਕਿਉਂਕਿ ਪਹਿਲਾਂ ਔਰਤਾਂ ਨੂੰ ਹੈਲਮੈੱਟ ਪਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਕੁਝ ਦਿਨਾਂ 'ਚ ਹੀ ਚਲਾਣ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਚੰਡੀਗੜ• 'ਚ ਦਾਖਲ ਹੁੰਦੇ ਸਾਰ ਹੀ ਔਰਤਾਂ ਹੈਲਮੈੱਟ ਪਾ ਲੈਂਦੀਆਂ ਹਨ।

© 2016 News Track Live - ALL RIGHTS RESERVED