ਸ਼ਹਿਰ ਵਿੱਚ ਕੈਮਿਸਟਾਂ ਦੀ ਹੜਤਾਲ ਦਾ ਅਸਰ, ਦੁਕਾਨਾਂ ਬੰਦ

Jul 30 2018 02:15 PM
ਸ਼ਹਿਰ ਵਿੱਚ ਕੈਮਿਸਟਾਂ ਦੀ ਹੜਤਾਲ ਦਾ ਅਸਰ, ਦੁਕਾਨਾਂ ਬੰਦ


ਲੁਧਿਆਣਾ
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਹੋ ਰਹੀ ਛਾਪੇਮਾਰੀ ਅਤੇ ਸੈਂਪਲਿੰਗ ਦੇ ਖਿਲਾਫ 'ਪੰਜਾਬ ਕੈਮਿਸਟ ਐਸੋਸੀਏਸ਼ਨ' ਦੇ ਸੱਦੇ 'ਤੇ ਜਿੱਥੇ ਪੂਰੇ ਸੂਬੇ 'ਚ ਕੈਮਿਸਟਾਂ ਦੀ ਹੜਤਾਲ ਜਾਰੀ ਹੈ, ਉੱਥੇ ਹੀ ਇਸ ਦਾ ਅਸਰ ਲੁਧਿਆਣਾ 'ਚ ਵੀ ਦੇਖਣ ਨੂੰ ਮਿਲਿਆ। ਸ਼ਹਿਰ 'ਚ ਮੈਡੀਕਲ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ। 
ਹੜਤਾਲ ਕਰ ਰਹੇ ਕੈਮਿਸਟਾਂ ਦਾ ਦੋਸ਼ ਸੀ ਕਿ ਪੁਲਸ ਤੇ ਪ੍ਰਸ਼ਾਸਨ ਵਲੋਂ ਸੂਬੇ 'ਚ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਛਾਪੇ ਮਾਰ ਕੇ ਉਨ•ਾਂ ਦੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਕੈਮਿਸਟ ਨਸ਼ੇ ਦੇ ਵਪਾਰੀ ਨਹੀਂ ਹਨ ਅਤੇ ਜੇਕਰ ਕੈਮਿਸਟ ਕੁਝ ਗਲਤ ਕਰਦੇ ਹਨ ਤਾਂ ਉਨ•ਾਂ 'ਤੇ ਹੋਣ ਵਾਲੀ ਕਾਰਵਾਈ 'ਚ ਉਹ ਪ੍ਰਸ਼ਾਸਨ ਦਾ ਸਾਥ ਦੇਣਗੇ। ਕੈਮਿਸਟਾਂ ਦਾ ਕਹਿਣਾ ਹੈ ਕਿ ਹੜਤਾਲ ਦੌਰਾਨ ਅਮਰਜੈਂਸੀ 'ਚ ਮਰੀਜ਼ਾਂ ਲਈ ਹਸਪਤਾਲਾਂ 'ਚ ਓ. ਪੀ. ਡੀ. ਆਦਿ ਖੁੱਲ•ੀਆਂ ਹਨ।

© 2016 News Track Live - ALL RIGHTS RESERVED