'ਆਓ ਮਾਵਾਂ ਦੇ ਪੁੱਤ ਬਚਾਈਏ ਗੜ•ਸ਼ੰਕਰ 'ਚੋਂ ਨਸ਼ਾ ਮੁਕਾਈਏ' ਮੁਹਿੰਮ ਵਿੱਚ ਨਿਮਿਸ਼ਾ ਨੇ ਕੀਤਾ ਦੌਰਾ

Jul 30 2018 02:15 PM
'ਆਓ ਮਾਵਾਂ ਦੇ ਪੁੱਤ ਬਚਾਈਏ ਗੜ•ਸ਼ੰਕਰ 'ਚੋਂ ਨਸ਼ਾ ਮੁਕਾਈਏ' ਮੁਹਿੰਮ ਵਿੱਚ ਨਿਮਿਸ਼ਾ ਨੇ ਕੀਤਾ ਦੌਰਾ


ਹੁਸ਼ਿਆਰਪੁਰ
ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਹਲਕਾ ਗੜ•ਸ਼ੰਕਰ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਨਸ਼ਾ ਵਿਰੋਧੀ ਮੁਹਿੰਮ 'ਆਓ ਮਾਵਾਂ ਦੇ ਪੁੱਤ ਬਚਾਈਏ ਗੜ•ਸ਼ੰਕਰ 'ਚੋਂ ਨਸ਼ਾ ਮੁਕਾਈਏ' ਦੇ ਤਹਿਤ ਪਿਛਲੇ ਕੁਝ ਦਿਨਾਂ ਤੋਂ ਦੌਰਾ ਕਰ ਰਹੀ ਹੈ। ਇਸ ਮੁਹਿੰਮ ਦੇ ਤਹਿਤ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀ ਕਾਂਗਰਸੀ ਆਗੂ ਪਿੰਡਾਂ ਦੇ ਬਜ਼ੁਰਗ ਲੋਕਾਂ ਨੂੰ ਮਿਲ ਕੇ ਉਨ•ਾਂ ਨੂੰ ਨਸ਼ੇ ਦੇ ਜੰਜ਼ਾਲ ਵਿਚ ਫਸੇ ਨਸ਼ੇਖੋਰਾਂ ਨੂੰ ਇਲਾਜ ਵਾਲੇ ਪਾਸੇ ਲੈ ਕੇ ਜਾਣ ਦੀ ਅਪੀਲ ਕਰ ਰਹੇ ਹਨ।
ਨਿਮਿਸ਼ਾ ਮਹਿਤਾ ਉਨ•ਾਂ ਨੂੰ ਦੱਸਦੀ ਹੈ, ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ, ਉਨ•ਾਂ ਮਾਵਾਂ ਦੇ ਪੁੱਤਰਾਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਨ•ਾਂ ਦਾ ਇਲਾਜ ਕਰਵਾਇਆ ਜਾਵੇ। ਉਨ•ਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਉਹ ਆਪ ਪ੍ਰਬੰਧ ਕਰਵਾਏਗੀ। ਪਿੰਡਾਂ 'ਚ ਵੱਖ-ਵੱਖ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਾ ਵੇਚਣ ਵਾਲੇ 13 ਹਜ਼ਾਰ ਤੋਂ ਵੀ ਵੱਧ ਸਮੱਗਲਰਾਂ 'ਤੇ ਮਾਮਲੇ ਦਰਜ ਕਰ ਚੁਕੀ ਹੈ।
ਉਸ ਨੇ ਕਿਹਾ ਕਿ ਬੇਸ਼ੱਕ ਸਰਕਾਰ ਦੁਆਰਾ ਨਸ਼ੇ ਦੇ ਤਸਕਰਾਂ 'ਤੇ ਸਖਤੀ ਕੀਤੀ ਜਾ ਰਹੀ ਹੈ ਪਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਜਿਨ•ਾਂ ਮਾਂ-ਬਾਪ ਦੇ ਪੁੱਤਰ ਕੁਸੰਗਤ 'ਚ ਫਸ ਗਏ ਹਨ ਉਨ•ਾਂ ਦਾ ਇਲਾਜ ਕਰਵਾਇਆ ਜਾਵੇ। ਨਿਮਿਸ਼ਾ ਮਹਿਤਾ ਨੇ ਨਸ਼ਾ ਤਸਕਰਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਾ ਤਾਂ ਨਸ਼ਾ ਵੇਚਣ ਵਾਲੇ ਬਖਸ਼ੇ ਜਾਣਗੇ ਅਤੇ ਜੇਕਰ ਕਿਸੇ ਖਾਕੀ ਵਾਲੇ ਦੀ ਨਸ਼ਾ ਤਸਕਰ ਨਾਲ ਮਿਲੀਭੁਗਤ ਦਾ ਪਤਾ ਲੱਗਦਾ ਹੈ ਤਾਂ ਯਾਦ ਰਹੇ ਕਿ ਉਹ ਵੀ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਨਿਮਿਸ਼ਾ ਮਹਿਤਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਲੋਕ ਇਨ•ਾਂ ਬੈਠਕਾਂ ਵਿਚ ਗਰਮਜ਼ੋਸ਼ੀ ਨਾਲ ਹਿੱਸਾ ਲੈ ਰਹੇ ਹਨ। ਇਸ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਉਹ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕਰ ਚੁੱਕੀ ਹੈ, ਜਿਨ•ਾਂ ਵਿਚ ਬਿੰਜੋ, ਮਜਾਰਾ ਢੀਂਗਰੀਆਂ, ਪਦਰਾਣਾ ਅਤੇ ਬਡੇਸਰੋਂ ਸ਼ਾਮਲ ਹਨ। ਇਨ•ਾਂ ਬੈਠਕਾਂ 'ਚ ਗੁਰਦਿਆਲ ਰਾਮ ਸਾਬਕਾ ਸਰਪੰਚ ਮਜਾਰਾ ਢੀਂਗਰੀਆਂ, ਪਰਮਜੀਤ ਸਿੰਘ, ਸਰਪੰਚ ਰਾਜਿੰਦਰ ਸਿੰਘ ਭਜਲਾਂ, ਸਰਵਣ ਸਿੰਘ ਸਰਪੰਚ, ਐਡਵੋਕੇਟ ਹਰਮੇਸ਼ ਆਜ਼ਾਦ, ਸੁਰਜੀਤ ਸਿੰਘ ਸਰਪੰਚ ਬਡੇਸਰੋਂ, ਚੂਹੜ ਸਿੰਘ ਪੰਚ, ਮਲਕੀਤ ਰਾਮ ਪੰਚ, ਸਤੀਸ਼ ਕੁਮਾਰ ਅਤੇ ਪੰਡਿਤ ਹਰੀ ਚੰਦ ਵੀ ਮੌਜੂਦ ਸਨ।

© 2016 News Track Live - ALL RIGHTS RESERVED