ਕੈਮੀਸਟਾਂ ਦੀਆਂ ਦੁਕਾਨਾਂ ਬੰਦ ਰਹਿਣ ਨਾਲ 100 ਕਰੋੜ ਦਾ ਨੁਕਸਾਨ

Jul 31 2018 03:28 PM
ਕੈਮੀਸਟਾਂ ਦੀਆਂ ਦੁਕਾਨਾਂ ਬੰਦ ਰਹਿਣ ਨਾਲ 100 ਕਰੋੜ ਦਾ ਨੁਕਸਾਨ


ਲੁਧਿਆਣਾ
ਕੈਮਿਸਟਾਂ ਦੇ ਕਾਰੋਬਾਰ 'ਚ ਪੁਲਸ ਤੇ ਪ੍ਰਸ਼ਾਸਨ ਦੇ ਦਖਲ ਨੂੰ ਲੈ ਕੇ ਪੰਜਾਬ 'ਚ ਹੋਲਸੇਲ ਤੇ ਰਿਟੇਲ ਕੈਮਿਸਟਾਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜੀ. ਐੱਸ. ਚਾਵਲਾ ਨੇ ਕਿਹਾ ਕਿ ਰਾਜ ਦੇ 22 ਜ਼ਿਲਿਆਂ 'ਚ ਦਵਾਈਆਂ ਦੀਆਂ ਦੁਕਾਨਾਂ ਪੂਰੀ ਤਰ•ਾਂ ਬੰਦ ਰਹੀਆਂ। ਉਨ•ਾਂ ਕਿਹਾ ਕਿ ਜੇਕਰ ਹੁਣ ਵੀ ਪੁਲਸ ਤੇ ਪ੍ਰਸ਼ਾਸਨ ਦਾ ਦਖਲ ਕੈਮਿਸਟਾਂ ਦੇ ਕਾਰੋਬਾਰ ਵਿਚ ਰਿਹਾ ਤਾਂ ਉਹ ਸਰਕਾਰ ਨੂੰ ਨੋਟਿਸ ਦਿੱਤੇ ਬਿਨਾਂ ਅਣਮਿਥੇ ਸਮੇਂ ਲਈ ਬੰਦ ਕਰ ਦੇਣਗੇ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅੱਜ ਦੀ ਹੜਤਾਲ ਕਾਰਨ 100  ਕਰੋੜ ਦਾ ਨੁਕਸਾਨ ਹੋਇਆ ਹੈ। ਲੁਧਿਆਣਾ 'ਚ ਇਹ ਨੁਕਸਾਨ 20 ਤੋਂ 25 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਹੜਤਾਲ ਨਾਲ 1.5 ਕਰੋੜ ਰੁਪਏ ਦੇ ਜੀ. ਐੱਸ. ਟੀ. ਦਾ ਨੁਕਸਾਨ ਹੋਇਆ ਹੈ। ੍ਰਇਸ ਮਹਾਬੰਦ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ•ਾਂ ਕਿਹਾ ਕਿ ਪੁਲਸ ਨਸ਼ਾ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਫੜੇ ਤੇ ਆਨ-ਲਾਈਨ ਫਾਰਮੇਸੀਆਂ ਨੂੰ ਬੰਦ ਕਰਵਾਏ, ਜਿੱਥੋਂ ਆਨ-ਲਾਈਨ ਆਰਡਰ ਕਰ ਕੇ ਹਰ ਤਰ•ਾਂ ਦੀਆਂ ਦਵਾਈਆਂ ਮੰਗਵਾਈਆਂ ਜਾ ਸਕਦੀਆਂ ਹਨ। ਲੋਕਾਂ ਦਾ ਧਿਆਨ ਵੰਡਣ ਲਈ ਕੈਮਿਸਟਾਂ ਨੂੰ ਬਦਨਾਮ ਨਾ ਕੀਤਾ ਜਾਵੇ।

© 2016 News Track Live - ALL RIGHTS RESERVED