ਪੰਜਾਬ ਵਿੱਚ ਦੁੱਧ ਤੋ ਬਣੀਆਂ ਵਸਤਾਂ ਦੇ 434 ਨਮੂਨੇ ਫੇਲ

Aug 20 2018 04:00 PM
ਪੰਜਾਬ ਵਿੱਚ ਦੁੱਧ ਤੋ ਬਣੀਆਂ ਵਸਤਾਂ ਦੇ 434 ਨਮੂਨੇ ਫੇਲ


ਚੰਡੀਗੜ• 
ਕਦੇ ਪੰਜਾਬ 'ਚ ਦੁੱਧ ਨੂੰ ਸਿਹਤਮੰਦ ਸਰੀਰ ਦਾ ਸਭ ਤੋਂ ਉੱਤਮ ਸਾਧਨ ਮੰਨਿਆ ਜਾਂਦਾ ਸੀ ਪਰ ਅੱਜ ਦੀ ਗੱਲ ਕਰੀਏ ਤਾਂ ਇਹ ਦੁੱਧ ਹੀ ਸਰੀਰ ਲਈ ਸਭ ਤੋਂ ਹਾਨੀਕਾਰਕ ਬਣ ਚੁੱਕਾ ਹੈ ਕਿਉਂਕਿ ਇਸ ਦੁੱਧ 'ਚ ਜ਼ਹਿਰ ਘੁਲ ਗਿਆ ਹੈ ਤੇ ਸੂਬੇ ਦਾ 60 ਫੀਸਦੀ ਦੁੱਧ ਪੀਣ ਯੋਗ ਨਹੀਂ ਰਿਹਾ। ਪੰਜਾਬ 'ਚ ਬੀਤੇ 10 ਦਿਨਾਂ 'ਚ ਸਿਹਤ ਵਿਭਾਗ ਵਲੋਂ ਹੋਈ ਛਾਪੇਮਾਰੀ ਦੌਰਾਨ ਪਨੀਰ, ਦੇਸੀ ਘਿਓ ਤੇ ਹੋਰ ਦੁੱਧ ਤੋਂ ਬਣੀਆਂ ਚੀਜ਼ਾਂ ਦੇ 734 ਨਮੂਨੇ ਲਏ ਗਏ। ਜਦੋਂ ਇਨ•ਾਂ ਨਮੂਨਿਆਂ ਦੀ ਜਾਂਚ ਕੀਤੀ ਗਈ ਤਾਂ ਇਨ•ਾਂ 'ਚੋਂ 434 ਨਮੂਨੇ ਫੇਲ ਪਾਏ ਗਏ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। 
ਇਸ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਜ਼ਿਲਾ ਸਿਹਤ ਅਫਸਰਾਂ ਤੇ ਸਹਾਇਕ ਫੂਡ ਕਮਿਸ਼ਨਰਾਂ ਨੂੰ 'ਫੂਡ ਸੇਫਟੀ ਟੈਂਡਰਡਜ਼ ਐਕਟ-2006' ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪਸ਼ੂ ਪਾਲਣ ਵਿਭਾਗ ਮੁਤਾਬਕ ਪੰਜਾਬ 'ਚ 52 ਲੱਖ ਮੱਝਾਂ ਤੇ 21 ਲੱਖ ਗਾਵਾਂ ਹਨ, ਜਿਨ•ਾਂ 'ਚੋਂ 70 ਫੀਸਦੀ ਮੱਝਾਂ ਤੇ ਗਾਵਾਂ ਦੁਧਾਰੂ ਹਨ। ਸੂਬੇ 'ਚ ਰੋਜ਼ਾਨਾ 360 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ ਪਰ ਇੰਨੀ ਮਾਤਰਾ 'ਚ ਦੁੱਧ ਉਤਪਾਦਨ ਦੇ ਬਾਵਜੂਦ ਜ਼ਬਤ ਕੀਤੇ ਗਏ ਉਤਪਾਦਾਂ ਦੇ ਯੂਨਿਟ 'ਚ ਨਕਲੀ ਦੁੱਧ ਤੇ ਦੁੱਧ ਉਤਪਾਦਾਂ ਦੇ ਨਿਰਮਾਣ ਕਰ ਰਹੇ ਹਨ। ਇਸ ਬਾਰੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇਸ ਸਬੰਧੀ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

© 2016 News Track Live - ALL RIGHTS RESERVED