5 ਦੋਸ਼ੀਆਂ ਦੀ 37 ਕਰੋੜ ਦੀਆਂ ਜਾਇਦਾਦਾਂ ਜ਼ਬਤ

Sep 20 2018 03:42 PM
5 ਦੋਸ਼ੀਆਂ ਦੀ 37 ਕਰੋੜ ਦੀਆਂ ਜਾਇਦਾਦਾਂ ਜ਼ਬਤ


ਜਲੰਧਰ
ਜਲੰਧਰ-ਚਿੰਤਪੂਰਨੀ ਫੋਰਲੇਨ ਪ੍ਰਾਜੈਕਟ 'ਚ ਹੁਸ਼ਿਆਰਪੁਰ 'ਚ ਹੋਏ ਜ਼ਮੀਨ ਘਪਲੇ 'ਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਅਕਾਲੀ ਕੌਂਸਲਰ ਹਰਪਿੰਦਰ ਸਿੰਘ ਗਿੱਲ ਉਰਫ ਲਾਡੀ, ਅਕਾਲੀ ਨੇਤਾ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ ਸਮੇਤ 5 ਦੋਸ਼ੀਆਂ ਦੀ 37 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਈ. ਡੀ. ਨੇ ਮਨੀ ਲਾਂਡਰਿੰਗ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦੀ ਸੁਪਰਵਿਜ਼ਨ 'ਚ ਜਾਂਚ ਚੱਲ ਰਹੀ ਹੈ। 5 ਦੋਸ਼ੀਆਂ ਨੇ ਸਰਕਾਰ ਨੂੰ ਸਸਤੀ ਜ਼ਮੀਨ ਮਹਿੰਗੀ ਵੇਚ ਕੇ 37 ਕਰੋੜ ਦਾ ਚੂਨਾ ਲਗਾਇਆ ਸੀ। ਪੈਸੇ ਨਾਲ ਜ਼ਮੀਨ ਦੀ ਖਰੀਦ, ਕਾਰੋਬਾਰ 'ਚ ਇਨਵੈਸਟ ਕੀਤਾ ਅਤੇ ਕਰਜ਼ ਚੁਕਾਇਆ ਸੀ। 

ਜਾਣੋ ਕੀ ਹੈ ਮਾਮਲਾ 
ਫਰਵਰੀ 2017 'ਚ ਜ਼ਮੀਨ ਘਪਲੇ ਦਾ ਖੁਲਾਸਾ ਹੋਇਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਜੀਲੈਂਸ ਵਿਭਾਗ ਨੂੰ ਆਰਥਿਕ ਅਪਰਾਧ ਬਰਾਂਚ ਤੋਂ ਘਪਲੇ ਦੀ ਜਾਂਚ ਕਰਵਾਈ ਸੀ। ਕੇਸ 'ਚ ਐੱਸ. ਡੀ. ਐੱਮ. ਆਨੰਦ ਸਾਗਰ ਸ਼ਰਮਾ (ਪੀ. ਸੀ. ਐੱਸ), ਸਾਬਕਾ ਤਹਿਸੀਲ ਬਲਜਿੰਦਰ ਸਿੰਘ, ਸਾਬਕਾ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਪਟਵਾਰੀ ਦਲਜੀਤ ਸਿੰਘ, ਪਰਮਿੰਦਰ ਸਿੰਘ, ਕਲਰਕ ਸੰਦੀਪ ਕੁਮਾਰ, ਰਜਿਸਟਰੀ ਕਲਰਕ ਸੁਖਵਿੰਦਰ ਸਿੰਘ ਸੋਢੀ, ਦੇਵੀ ਦਾਸ, ਹੁਸ਼ਿਆਰਪੁਰ ਦੇ ਅਕਾਲੀ ਕੌਂਸਲਰ ਹਰਪਿੰਦਰ ਸਿੰਘ ਗਿੱਲ, ਅਕਾਲੀ ਨੇਤਾ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰਪਾਲ ਢੱਟ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਵਤਾਰ ਜੌਹਲ, ਜਸਵਿੰਦਰ, ਪ੍ਰਤੀਕ ਗੁਪਤਾ ਦੀ ਸ਼ਮੂਲੀਅਤ ਆਈ ਸੀ।
 

© 2016 News Track Live - ALL RIGHTS RESERVED