ਸਟੇਟ ਬੈਂਕ ਦੇ ਏਟੀਐਮ ਵਿੱਚ ਕੁਤਰੇ ਹੋਏ ਨੋਟ ਨਿਕਲੇ

Sep 20 2018 03:42 PM
ਸਟੇਟ ਬੈਂਕ ਦੇ ਏਟੀਐਮ ਵਿੱਚ ਕੁਤਰੇ ਹੋਏ ਨੋਟ ਨਿਕਲੇ


ਹੁਸ਼ਿਆਰਪੁਰ
ਇਥੋਂ ਦੇ ਸ੍ਰੀ ਅਨੰਦਪੁਰ ਸਾਹਿਬ ਚੌਕ ਨੇੜੇ ਸਟੇਟ ਬੈਂਕ ਦੇ ਏ. ਟੀ. ਐੱਮ. 'ਚੋਂ ਕੁਤਰੇ ਹੋਏ ਨੋਟ ਨਿਕਲਣ ਦਾ ਸਮਾਚਾਰ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ 18 ਸਤੰਬਰ ਨੂੰ ਸ਼ਾਮੀਂ 3 ਵਜੇ ਦੇ ਕਰੀਬ ਏ. ਟੀ. ਐੱਮ. 'ਚੋਂ 6 ਹਜ਼ਾਰ ਰੁਪਏ ਕਢਵਾਏ ਤਾਂ 12 ਨੋਟ 500-500 ਰੁਪਏ ਦੇ ਨਿਕਲੇ। ਉਸ ਨੇ ਦੱਸਿਆ ਕਿ ਸਾਰੇ ਨੋਟਾਂ ਦੇ ਉਪਰਲੇ ਅਤੇ ਹੇਠਲੇ ਭਾਗ ਕੁਤਰੇ ਹੋਏ ਸਨ। ਇਹ ਰਹੱਸ ਹੀ ਬਣਿਆ ਹੋਇਆ ਹੈ ਕਿ ਨੋਟਾਂ ਦੀ ਮਸ਼ੀਨ ਨਾਲ ਕਟਿੰਗ ਹੋਈ ਜਾਂ ਫਿਰ ਚੂਹਿਆਂ ਨੇ ਕੁਤਰੇ ਹਨ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਸਬੰਧਤ ਬੈਂਕ ਰਾਜੇਸ਼ ਨੂੰ ਨੋਟ ਬਦਲ ਕੇ ਦਿੰਦਾ ਹੈ ਜਾਂ ਇਹ ਨੁਕਸਾਨ ਉਸ ਨੂੰ ਹੀ ਉਠਾਉਣਾ ਪਵੇਗਾ।

© 2016 News Track Live - ALL RIGHTS RESERVED