ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ•ੀਆ ਦੇ ਬੁੱਤ ਦਿੱਲੀ ਵਿਚ ਲਗਣਗੇ

Sep 21 2018 03:32 PM
ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ•ੀਆ ਦੇ ਬੁੱਤ ਦਿੱਲੀ ਵਿਚ ਲਗਣਗੇ


ਚੰਡੀਗੜ•
ਸਿੱਖ ਇਤਿਹਾਸ ਦੇ ਭੁੱਲੇ-ਵਿਸਰੇ ਅਧਿਆਏ ਬਾਰੇ ਦਿੱਲੀ ਦੇ ਲੋਕਾਂ ਨੂੰ ਜਾਣੂੰ ਕਰਾਉਣ ਲਈ ਗਵਾਲੀਅਰ ਆਧਾਰਿਤ ਪ੍ਰਭਾਤ ਮੂਰਤੀ ਕਲਾ ਕੇਂਦਰ ਵਲੋਂ 3 ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ•ੀਆ ਦੇ ਕਾਂਸੀ ਦੇ ਬੁੱਤਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜੋ ਇੱਥੇ ਸਥਾਪਿਤ ਕੀਤੇ ਜਾਣੇ ਹਨ। ਇਨ•ਾਂ ਤਿੰਨਾਂ ਜਰਨੈਲਾਂ ਦੀ ਅਗਵਾਈ ਹੇਠਲੀਆਂ ਸਿੱਖ ਫੌਜਾਂ ਨੇ 1783 'ਚ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕੀਤਾ ਸੀ ਤੇ ਲਾਲਾ ਕਿਲੇ 'ਤੇ ਨਿਸ਼ਾਨ ਸਾਹਿਬ ਝੁਲਾਇਆ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਬੁੱਤ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ ਤੇ ਕਮੇਟੀ ਵਲੋਂ ਪਿਛਲੇ ਚਾਰ ਸਾਲਾਂ ਤੋਂ ਦਿਲੀ ਫਤਿਹ ਦਿਵਸ ਸਮਾਗਮ ਵੀ ਮਨਾਏ ਜਾ ਰਹੇ ਹਨ। ਕਮੇਟੀ ਦੇ ਜਨਰਲ ਸਕੱਤਰ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਤਿੰਨਾਂ ਬੁੱਤਾਂ 'ਚੋਂ ਹਰ ਇਕ ਦੀ ਉਚਾਈ 12 ਫੁੱਟ ਤੇ ਭਾਰ 1200 ਤੋਂ 1400 ਕਿਲੋ ਹੈ। ਇਹ ਬੁੱਤ ਅਗਲੇ ਮਹੀਨੇ ਪੱਛਣੀ ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਤੇ ਨਜਫਗੜ• ਰੋਡ ਦੇ ਸਾਹਮਣੇ ਪਾਰਕ 'ਚ ਸਥਾਪਤ ਕੀਤੇ ਜਾਣਗੇ।

© 2016 News Track Live - ALL RIGHTS RESERVED