117 ਸਿੱਖਾਂ ਦੀ ਅਸੈਂਬਲੀ ਬੁਲਾਉਣ ਦਾ ਫੈਸਲਾ

Sep 21 2018 03:32 PM
117 ਸਿੱਖਾਂ ਦੀ ਅਸੈਂਬਲੀ ਬੁਲਾਉਣ ਦਾ ਫੈਸਲਾ


ਅੰਮ੍ਰਿਤਸਰ
ਪੰਥ ਅਤੇ ਕੌਮ ਦੀ ਆਵਾਜ਼ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਿੱਖਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲੈ ਕੇ 117 ਸਿੱਖਾਂ ਦੀ ਅਸੈਂਬਲੀ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਅਸੈਂਬਲੀ 20 ਤੇ 21 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਬੁਲਾਈ ਜਾਵੇਗੀ। ਇਸ ਸਬੰਧੀ ਵੱਖ-ਵੱਖ ਸਿੱਖ ਸੰਗਠਨਾਂ ਦੇ ਆਗੂਆਂ ਨੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੱਤੀ। ਪ੍ਰੈੱਸ ਕਾਨਫਰੰਸ ਦੌਰਾਨ ਗਿਆਨੀ ਕੇਵਲ ਸਿੰਘ, ਹਰਪਾਲ ਸਿੰਘ ਚੀਮਾ, ਨਵਕਿਰਨ ਸਿੰਘ ਐਡਵੋਕੇਟ, ਕੰਵਰਪਾਲ ਸਿੰਘ, ਸੁਖਦੇਵ ਸਿੰਘ ਭੌਰ, ਪ੍ਰੋ. ਜਗਮੋਹਨ ਸਿੰਘ ਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਵਰਤ ਰਹੇ ਧਾਰਮਿਕ ਅਤੇ ਰਾਜਨੀਤਕ ਵਰਤਾਰਿਆਂ ਦੇ ਧਿਆਨਪੂਰਵਕ ਵਿਸ਼ੇਸ਼ਮੂਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੀਆਂ ਧਾਰਮਿਕ ਤੇ ਰਾਜਨੀਤਕ ਸੰਸਥਾਵਾਂ ਨੇ ਸਿੱਖ ਕੌਮ ਨੂੰ ਲੰਬੇ ਅਤੇ ਥੋੜ•ੇ ਚਿਰ ਦੇ ਮਸਲਿਆਂ ਦੇ ਹੱਲ ਦੇ ਸਬੰਧ ਵਿਚ ਬੁਰੀ ਤਰ•ਾਂ ਲਤਾੜਿਆ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ ਪ੍ਰਤੀ ਲੋਕਾਈ ਦੇ ਵਧਦੇ ਗੁੱਸੇ ਨੇ ਆਮ ਲੋਕਾਂ ਨੂੰ ਗਲੀਆਂ ਅਤੇ ਸੜਕਾਂ 'ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ, ਜਿਹੜਾ ਕਿ ਪੰਜਾਬ 'ਚ ਪਹਿਲਾਂ ਕਦੀ ਨਹੀਂ ਸੀ ਹੋਇਆ। ਅਫਸੋਸ ਦੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰ ਵੀ ਕੌਮ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲਿਜਾਣ 'ਚ ਨਾਕਾਮਯਾਬ ਰਹੇ। ਇਸ ਨਾਲ ਜਿਥੇ ਅਕਾਲ ਤਖਤ ਸਾਹਿਬ ਦੇ ਮਾਣ ਨੂੰ ਵੱਟਾ ਲੱਗਾ, ਉਥੇ ਸਿੱਖ ਕੌਮ ਦਾ ਨਿਆਂ ਪ੍ਰਾਪਤ ਕਰਨ ਦਾ ਪੱਖ ਹੋਰ ਹਨੇਰਾ ਹੋ ਗਿਆ। ਪੰਥਕ ਅਸੈਂਬਲੀ ਅਲੱਗ-ਅਲੱਗ ਕਮਿਸ਼ਨਾਂ ਦੀਆਂ ਰਿਪੋਰਟਾਂ 'ਤੇ ਚਰਚਾ ਕਰੇਗੀ।

© 2016 News Track Live - ALL RIGHTS RESERVED