ਸਾਬਕਾ ਜੱਜ ਨੂੰ ਸੀ. ਬੀ. ਆਈ. ਦੀ ਕਸਟਡੀ 'ਚੋਂ ਭੱਜਣ ਦੇ ਮਾਮਲੇ 'ਚ ਇਕ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ

Sep 21 2018 03:50 PM
ਸਾਬਕਾ ਜੱਜ ਨੂੰ ਸੀ. ਬੀ. ਆਈ. ਦੀ ਕਸਟਡੀ 'ਚੋਂ ਭੱਜਣ ਦੇ ਮਾਮਲੇ 'ਚ ਇਕ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ


ਚੰਡੀਗੜ•
ਚੰਡੀਗੜ• ਜ਼ਿਲਾ ਅਦਾਲਤ ਦੇ ਸਾਬਕਾ ਜੱਜ ਸੁਰਿੰਦਰ ਸਿੰਘ ਭਾਰਦਵਾਜ ਨੂੰ ਸੀ. ਬੀ. ਆਈ. ਦੀ ਕਸਟਡੀ 'ਚੋਂ ਭੱਜਣ ਦੇ ਮਾਮਲੇ 'ਚ ਇਕ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ 15 ਸਾਲ ਪਹਿਲਾਂ ਭਾਰਦਵਾਜ 'ਤੇ 7 ਲੱਖ ਰੁਪਿਆ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਸਨ। ਮਈ, 2003 'ਚ ਜਦੋਂ ਸੀ. ਬੀ. ਆਈ. ਉਸ ਦੇ ਘਰ ਸਰਚ ਕਰ ਰਹੀ ਸੀ ਤਾਂ ਭਾਰਦਵਾਜ ਸੀ. ਬੀ. ਆਈ. ਨੂੰ ਚਕਮਾ ਦੇ ਕੇ ਉੱਥੋਂ ਦੌੜ ਗਿਆ, ਜਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।  ਇਸ ਕੇਸ 'ਚ 4 ਸਾਲ ਪਹਿਲਾਂ ਹੇਠਲੀ ਅਦਾਲਤ ਨੇ ਭਾਰਦਵਾਜ ਨੂੰ ਬਰੀ ਕਰ ਦਿੱਤਾ ਸੀ ਪਰ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਪ੍ਰਾਸੀਕਿਊਸ਼ਨ ਨੇ ਸੈਸ਼ਨ ਕੋਰਟ 'ਚ ਅਪੀਲ ਦਾਇਰ ਕਰ ਦਿੱਤੀ ਸੀ। ਹੁਣ ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਭਾਰਦਵਾਜ ਨੂੰ ਦੋਸ਼ੀ ਕਰਾਰ ਦਿੰਦਿਆਂ ਇਹ ਸਜ਼ਾ ਸੁਣਾਈ ਹੈ।

© 2016 News Track Live - ALL RIGHTS RESERVED