'ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ' ਕਰ ਰਹੀ ਨੌਜਵਾਨਾ ਨੂੰ ਰੋਸ਼ਨ

Sep 21 2018 03:50 PM
'ਸ੍ਰੀ ਗੁਰੂ ਨਾਨਕ ਦੇਵ  ਯੂਨੀਵਰਸਿਟੀ' ਕਰ ਰਹੀ ਨੌਜਵਾਨਾ ਨੂੰ ਰੋਸ਼ਨ


ਅੰਮ੍ਰਿਤਸਰ
6 ਸਾਲ ਕੁਝ ਵੀ ਨਹੀਂ ਹੁੰਦੇ, ਕਦੋਂ ਬੀਤ ਗਏ ਪਤਾ ਹੀ ਨਹੀਂ ਲੱਗਦਾ ਪਰ ਖੇਡ ਦੇ ਮੈਦਾਨ ਵਿਚ ਸਮੇਂ ਦੀ ਖੇਡ ਸਭ ਤੋਂ ਵੱਡੀ ਹੈ। 22 ਵਾਰ ਲਗਾਤਾਰ 2012 ਤੱਕ ਦੇਸ਼ ਦੇ ਸਾਰੇ ਵਿਸ਼ਵ ਵਿਦਿਆਲਿਆਂ 'ਚ ਹਰ ਤਰ•ਾਂ ਦੀ ਖੇਡ ਦਾ ਲੋਹਾ ਮਨਵਾ ਕੇ ਦੇਸ਼ ਦੇ ਵਿਸ਼ਵ ਵਿਦਿਆਲਿਆਂ ਦੀ ਖੇਡ ਦੀ ਟਰਾਫੀ 'ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ' ਉਨ•ਾਂ ਨੂੰ ਮਿਲਦੀ ਹੈ ਜੋ ਖੇਡ ਵਿਚ ਜਿੱਤੀ ਹੋਵੇ। 23ਵੀਂ ਵਾਰ ਇਹ ਟਰਾਫੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਣਗੇ।  ਸਨਮਾਨ ਲੈਣ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦਿੱਲੀ ਦਾ ਰਸਤਾ ਫੜਨ ਵਾਲੇ ਹਨ। 25 ਸਤੰਬਰ ਨੂੰ ਸਮਾਰੋਹ ਹੈ, ਨਾਲ ਹਨ ਰਾਜਿਸਟਰਾਰ ਡਾ. ਕਰਮਜੀਤ ਸਿੰਘ ਕਾਹਲੋਂ, ਸਪੋਰਟਸ ਡਾਇਰੈਕਟਰ ਡਾ. ਸੁਖਦੇਵ ਸਿੰਘ ਤੇ ਅਸਿਸਟੈਂਟ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਢਿੱਲੋਂ ਵੀ ਰਸ਼ਟਰਪਤੀ ਭਵਨ ਦੇ ਸਮਾਰੋਹ ਵਿਚ ਮੌਜੂਦ ਹੋਣਗੇ।  
ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਅੰਮ੍ਰਿਤਸਰ ਨਗਰੀ ਦਾ 'ਮਾਣ' ਅਤੇ ਪੰਜਾਬੀਆਂ ਦੀ 'ਸ਼ਾਨ' ਸਭ ਤੋਂ ਵੱਡੀ ਗੱਲ ਬਾਬਾ ਨਾਨਕ ਦੇ ਨਾਂ ਨਾਲ 'ਸ੍ਰੀ ਗੁਰੂ ਨਾਨਕ ਦੇਵ  ਯੂਨੀਵਰਸਿਟੀ' ਦੇ ਹਜ਼ਾਰਾਂ ਨਹੀਂ ਸਗੋਂ ਲੱਖਾਂ ਸਿੱਖਿਆ ਪਾਉਣ ਵਾਲੇ ਵਿਦਿਆਰਥੀ ਦੇਸ਼-ਦੁਨੀਆ ਵਿਚ ਨਾਂ ਰੌਸ਼ਨ ਕਰ ਰਹੇ ਹਨ। ਹਰ ਸਰਚ ਤੇ ਰਿਸਰਚ ਵਿਚ ਹਰ ਖੇਤਰ 'ਚ ਇਹ ਯੂਨੀਵਰਸਿਟੀ ਨੰਬਰ ਵਨ 'ਤੇ ਕਬਜ਼ਾ ਦੇਸ਼ ਵਿਚ ਸਭ ਤੋਂ ਵੱਧ ਇਸ ਦਾ ਹੈ। 6 ਸਾਲ ਬਾਅਦ 'ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ' 'ਤੇ ਫਿਰ ਤੋਂ ਕਬਜ਼ਾ ਜਮਾ ਕੇ ਦੇਸ਼ ਦੇ ਸਾਰੇ ਵਿਸ਼ਵ ਵਿਦਿਆਲਿਆਂ ਦੀ ਖੇਡਾਂ ਵਿਚ 'ਸਰਦਾਰ' ਬਣ ਗਈ ਹੈ। ਖੇਡਾਂ ਦੀ ਸਭ ਤੋਂ ਵੱਡੀ ਯੂਨੀਵਰਸਿਟੀ 2017-2018 ਦਾ ਖਿਤਾਬ 23ਵੀਂ ਵਾਰ ਜਿੱਤ ਹੀ ਲਿਆ ਹੈ।

© 2016 News Track Live - ALL RIGHTS RESERVED