ਸਿੱਖਿਆ ਵਿਭਾਗ ਵੱਲੋਂ 5 ਜ਼ਿਲਿਆਂ 'ਚ ਨਵੀਆਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਖੋਲ•ਣ ਦਾ ਫੈਸਲਾ

Sep 22 2018 02:39 PM
ਸਿੱਖਿਆ ਵਿਭਾਗ ਵੱਲੋਂ 5 ਜ਼ਿਲਿਆਂ 'ਚ ਨਵੀਆਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਖੋਲ•ਣ ਦਾ ਫੈਸਲਾ


ਪਠਾਨਕੋਟ
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲਿਆਂ 'ਚ ਨਵੀਆਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਈਟਸ) ਖੋਲ•ਣ ਦਾ ਫੈਸਲਾ ਲਿਆ ਗਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਪੁਰਾਣੀਆਂ ਡਾਈਟਸ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਬਰਨਾਲਾ, ਪਠਾਨਕੋਟ, ਫਾਜ਼ਿਲਕਾ, ਤਰਨਤਾਰਨ ਤੇ ਮੋਹਾਲੀ ਵਿਖੇ 5 ਨਵੀਆਂ ਮਨਜ਼ੂਰ ਹੋਈਆਂ ਡਾਈਟਸ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਉਕਤ ਡਾਈਟਸ ਦੀ ਨਿਗਰਾਨੀ ਲਈ ਤਰਨਤਾਰਨ ਡਾਈਟ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਵੇਰਕਾ, ਪਠਾਨਕੋਟ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਗੁਰਦਾਸਪੁਰ, ਬਰਨਾਲਾ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਸੰਗਰੂਰ, ਫਾਜ਼ਿਲਕਾ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਫਿਰੋਜ਼ਪੁਰ ਤੇ ਮੋਹਾਲੀ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਰੋਪੜ ਨੂੰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ 'ਚ 17 ਡਾਈਟਸ ਕੰਮ ਕਰ ਰਹੀਆਂ ਸਨ। ਡਾਈਟਸ 'ਚ ਮੁੱਖ ਤੌਰ 'ਤੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ, ਈ. ਟੀ. ਟੀ. ਦੀ ਪੜ•ਾਈ ਕਰਵਾਉਣ ਆਦਿ ਦਾ ਮਹੱਤਵਪੂਰਨ ਕੰਮ ਕੀਤਾ ਜਾਂਦਾ ਹੈ।

© 2016 News Track Live - ALL RIGHTS RESERVED