ਮਾਈਨਿੰਗ ਪਾਲਿਸੀ 'ਤੇ 27 ਸਤੰਬਰ ਨੂੰ ਲੱਗ ਸਕਦੀ ਹੈ ਮੋਹਰ

Sep 22 2018 02:39 PM
ਮਾਈਨਿੰਗ ਪਾਲਿਸੀ 'ਤੇ 27 ਸਤੰਬਰ ਨੂੰ ਲੱਗ ਸਕਦੀ ਹੈ ਮੋਹਰ


ਚੰਡੀਗੜ•
ਲੰਬੇ ਸਮੇਂ ਤੋਂ ਵਿਚਕਾਰ ਲਟਕੀ ਪੰਜਾਬ ਦੀ ਮਾਈਨਿੰਗ ਪਾਲਿਸੀ 'ਤੇ 27 ਸਤੰਬਰ ਨੂੰ ਮੋਹਰ ਲੱਗ ਸਕਦੀ ਹੈ। ਪੰਜਾਬ ਸਰਕਾਰ ਨੇ 27 ਸਤੰਬਰ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾਉਣ ਦਾ ਫ਼ੈਸਲਾ ਲਿਆ ਹੈ, ਜਿਸ 'ਚ ਇਸ ਪਾਲਿਸੀ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਹਫ਼ਤੇ ਭਰ 'ਚ ਦੂਜੀ ਵਾਰ ਹੋਣ ਜਾ ਰਹੀ ਮੰਤਰੀ ਮੰਡਲ ਦੀ ਇਸ ਬੈਠਕ ਵਿਚ ਖੇਡ ਨੀਤੀ 'ਤੇ ਵੀ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਸਰਕਾਰ ਇਸ ਨੀਤੀ ਨੂੰ ਵੀ ਹਰੀ ਝੰਡੀ ਵਿਖਾ ਸਕਦੀ ਹੈ ਤਾਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਅਤੇ ਸਨਮਾਨ ਮਿਲ ਸਕੇ। ਇਸ ਤੋਂ ਇਲਾਵਾ ਗ਼ੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰਾਈਜ਼ ਕਰਨ ਸਬੰਧੀ ਐਲਾਨੀ ਪਾਲਿਸੀ ਵਿਚ ਸੋਧ ਅਤੇ ਰਾਜਸਥਾਨ ਨਹਿਰ ਦੇ ਮਾਮਲੇ 'ਤੇ ਵੀ ਬੈਠਕ 'ਚ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ।

© 2016 News Track Live - ALL RIGHTS RESERVED