ਬਰਖਾ ਨੇ ਕੀਤਾ ਜਨ ਜੀਵਨ ਪ੍ਰਭਾਵਿਤ

Sep 24 2018 01:43 PM
ਬਰਖਾ ਨੇ ਕੀਤਾ ਜਨ ਜੀਵਨ ਪ੍ਰਭਾਵਿਤ


ਪਠਾਨਕੋਟ
ਬਾਰਿਸ਼ ਕਾਰਨ ਸਮੁੱਚੇ ਜ਼ਿਲੇ ਅੰਦਰ ਜਨ ਜੀਵਨ ਬੁਰੀ ਤਰ••ਾਂ  ਪ੍ਰਭਾਵਿਤ ਹੋਇਆ ਹੈ। ਵੱਖ-ਵੱਖ ਇਲਾਕਿਆਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਲੋਕ ਇਸ ਬਾਰਿਸ਼ ਕਾਰਨ ਭਾਰੀ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ ਅਤੇ ਬਹੁਤੇ ਲੋਕਾਂ ਨੂੰ ਆਉਣ ਵਾਲੇ ਕੱਲ• ਵੀ ਬਾਰਿਸ਼ ਹੋਣ ਕਾਰਨ ਵੱਡੇ ਨੁਕਸਾਨ ਦਾ ਡਰ ਸਤਾ ਰਿਹਾ ਹੈ। 
ਅੱਜ ਲਗਾਤਾਰ ਹੁੰਦੀ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ 'ਚ ਪਾਣੀ-ਪਾਣੀ ਭਰ ਗਿਆ  ਅਤੇ ਦਿਹਾੜੀਦਾਰ ਕਾਮਿਆਂ ਤੋਂ ਇਲਾਵਾ ਫਲ-ਸਬਜ਼ੀਆਂ ਤੇ ਹੋਰ ਸਾਮਾਨ ਦੀਆਂ ਰੇਹੜੀਆਂ ਲਗਾ ਕੇ ਰੋਜ਼ੀ ਰੋਟੀ ਕਮਾਉਣ ਵਾਲੇ ਲੋਕਾਂ ਲਈ ਵੀ ਅੱਜ ਦਾ ਦਿਨ ਮੰਦਾ ਰਿਹਾ। ਅੱਜ ਐਤਵਾਰ ਹੋਣ ਕਾਰਨ ਚਾਹੇ ਸਕੂਲਾਂ ਅਤੇ ਸਰਕਾਰੀ ਦਫਤਰਾਂ ਵਿਚ ਛੁੱਟੀ ਰਹੀ ਪਰ ਪ੍ਰਾਈਵੇਟ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਮੁਕਾਮਾਂ ਤੱਕ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੇਹੜ•ੀਆਂ ਨਾ ਲੱਗਣ ਕਾਰਨ ਲੋਕਾਂ ਨੂੰ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਾਮਾਨ ਖਰੀਦਣ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿਕਸ਼ਾ ਚਾਲਕਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਮਣਾ ਕਰਨ ਪਿਆ। 

© 2016 News Track Live - ALL RIGHTS RESERVED