ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ 7 ਅਕਤੂਬਰ ਨੂੰ ਗਜਨਗੇ

Sep 24 2018 02:37 PM
ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ 7 ਅਕਤੂਬਰ ਨੂੰ ਗਜਨਗੇ


ਚੰਡੀਗੜ• : 
ਪੰਜਾਬ ਦੀ ਸਿਆਸਤ ਦੀਆਂ 2 ਪ੍ਰਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਵਿਚਕਾਰ 7 ਅਕਤੂਬਰ ਨੂੰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਜਿੱਥੇ ਅਕਾਲੀ ਦਲ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਪਟਿਆਲਾ 'ਚ ਰੈਲੀ ਕਰਨ ਜਾ ਰਿਹਾ ਹੈ, ਉੱਥੇ ਹੀ ਇਸ ਦੇ ਜਵਾਬ 'ਚ ਕੈਪਟਨ ਨੇ ਵੀ ਉਸੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ੂਬਾਦਲ ਦੇ ਹਲਕੇ ਲੰਬੀ 'ਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਲ ਸਬੰਧੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਉਨ•ਾਂ ਨੇ ਬਹੁਤ ਇੰਤਜ਼ਾਰ ਕੀਤਾ ਹੈ ਕਿ ਕੈਪਟਨ ਲੰਬੀ 'ਚ ਰੈਲੀ ਦੀ ਤਰੀਕ ਦਾ ਐਲਾਨ ਕਰਨਗੇ।
ਉਨ•ਾਂ ਕਿਹਾ ਕਿ ਕੈਪਟਨ ਦੇ ਦਾਅਵਿਆਂ ਦੀ ਹਵਾ ਨਿਕਲ ਗਈ, ਇਸ ਲਈ ਉਹ ਪਟਿਆਲਾ 'ਚ ਰੈਲੀ ਕਰਨ ਆ ਰਹੇ ਹਨ। ਦੂਜੇ ਪਾਸੇ ਕੈਪਟਨ ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਲੰਬੀ ਦੇ ਪਿੰਡ ਕਿੱਲਿਆਂਵਾਲੀ 'ਚ ਰੈਲੀ ਕਰਕੇ ਬੇਅਦਬੀ ਮਾਮਲੇ 'ਤੇ ਬਾਦਲ ਦੇ ਝੂਠ ਦਾ ਜਵਾਬ ਦਿੱਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਚੋਣਾਂ ਦੇ ਸਮੇਂ ਧਰਮ ਦੀ ਦੁਰਵਰਤੋਂ ਕਰਕੇ ਝੂਠ ਬੋਲ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਬਾਦਲਾਂ ਦੀ ਪੁਰਾਣੀ ਆਦਤ ਹੈ।

© 2016 News Track Live - ALL RIGHTS RESERVED