ਮੁਸ਼ਕਲਾਂ ਦੇ ਛੁਟਕਾਰੇ ਨੂੰ ਲੈ ਕੇ ਨਗਰ ਨਿਗਮ ਵਿਖੇ ਬੈਠਕ

Sep 25 2018 02:57 PM
ਮੁਸ਼ਕਲਾਂ ਦੇ ਛੁਟਕਾਰੇ ਨੂੰ ਲੈ ਕੇ ਨਗਰ ਨਿਗਮ ਵਿਖੇ ਬੈਠਕ


ਅੰਮ੍ਰਿਤਸਰ
ਸ਼ਹਿਰ ਦੀਆਂ ਵਾਰਡਾਂ ਵਿਚ ਕੌਂਸਲਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਛੁਟਕਾਰੇ ਨੂੰ ਲੈ ਕੇ ਨਗਰ ਨਿਗਮ ਵਿਖੇ ਬੈਠਕ ਕੀਤੀ ਗਈ। ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠਾਂ ਆਯੋਜਿਤ ਬੈਠਕ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਕੌਂਸਲਰਾਂ ਨੇ ਵਾਰਡਾਂ ਵਿਚ ਪੇਸ਼ ਆਉਣ ਵਾਲੀਆਂ  ਮੁਸ਼ਕਲਾਂ 'ਤੇ ਖੁੱਲ• ਕੇ ਚਰਚਾ ਕੀਤੀ। ਉਨ•ਾਂ ਕਿਹਾ ਕਿ ਵਾਰਡਾਂ ਦੇ ਛੋਟੇ-ਮੋਟੇ ਐਮਰਜੈਂਸੀ ਕੰਮਾਂ ਨੂੰ ਪੂਰਾ ਕਰਵਾ ਕੇ ਲੋਕਾਂ ਨੂੰ ਮੁਸ਼ਕਲ ਤੋਂ ਛੁਟਕਾਰਾ ਦੇਣ ਲਈ ਕੀਤੇ ਜਾ ਰਹੇ ਕੰਮਾਂ ਦੀ ਪਾਵਰ ਕੌਂਸਲਰਾਂ ਨੂੰ ਦਿੱਤੀ ਜਾਵੇ। ਐਮਰਜੈਂਸੀ ਕੰਮਾਂ ਦੇ ਨਿਪਟਾਰਿਆਂ ਲਈ ਘੱਟੋ-ਘੱਟ 1 ਲੱਖ ਫਾਈਲ ਨੂੰ ਪ੍ਰਵਾਨਗੀ ਦਿੱਤੀ ਜਾਵੇ। ਕੌਂਸਲਰਾਂ ਨੇ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਾਂ ਆਦਿ ਦੇ ਕੰਮਾਂ ਨੂੰ ਪੂਰਾ ਕਰਵਾਉਣ ਦੀ ਮੰਗ ਕੀਤੀ।  ਬੈਠਕ ਦੌਰਾਨ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ ਕੁਮਾਰ, ਦਮਨਦੀਪ ਸਿੰਘ, ਗਰੀਸ਼ ਸ਼ਰਮਾ, ਪ੍ਰਿਯੰਕਾ ਸ਼ਰਮਾ, ਸੰਦੀਪ ਰਿੰਕਾ, ਮੋਤੀ ਭਾਟੀਅ, ਰਾਜੇਸ਼ ਮਦਾਨ, ਰਜਿੰਦਰ ਸਿੰਘ, ਅਮਰਬੀਰ ਸਿੰਘ ਗਿੱਲ, ਨਵਦੀਪ ਸਿੰਘ ਹੁੰਦਲ, ਰਿਤੇਸ਼ ਸ਼ਰਮਾ, ਪਰਮਜੀਤ ਸਿੰਘ ਬਤਰਾ, ਮਹੇਸ਼ ਖੰਨਾ, ਅਨੇਕ ਸਿੰਘ, ਸੰਜੀਵ ਟਾਂਗਰੀ ਸਮੇਤ ਹੋਰ ਕਈ ਕੌਂਸਲਰ ਤੇ ਨਿਗਮ ਅਧਿਕਾਰੀ ਮੌਜੂਦ ਸਨ।

© 2016 News Track Live - ALL RIGHTS RESERVED