ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦਾ ਪਿੰਡ ਕੋਟਲਾ ਖੁਰਦ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Sep 26 2018 02:51 PM
ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦਾ ਪਿੰਡ ਕੋਟਲਾ ਖੁਰਦ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ


ਪਠਾਨਕੋਟ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਤੰਗਧਾਰ ਸੈਕਟਰ ਵਿਚ ਅੱਤਵਾਦੀਆਂ ਦੀ ਘੁਸਪੈਠ ਰੋਕਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ 4 ਪੈਰਾ ਸਪੈਸ਼ਲ ਫੋਰਸ ਦੇ ਲਾਂਸ ਨਾਇਕ ਸੰਦੀਪ ਸਿੰਘ ਦਾ ਪਿੰਡ ਕੋਟਲਾ ਖੁਰਦ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਤਿਰੰਗੇ ਵਿਚ ਲਿਪਟੀ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼੍ਰੀਨਗਰ ਤੋਂ ਫੌਜ ਦੇ ਜਹਾਜ਼ ਏ. ਐੱਨ-32 ਰਾਹੀਂ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ 'ਤੇ ਲਿਆਂਦਾ ਗਿਆ। ਉਥੋਂ ਹੈਲੀਕਾਪਟਰ ਰਾਹੀਂ ਸ਼ਹੀਦ ਦੀ ਮ੍ਰਿਤਕ ਦੇਹ ਤਿੱਬੜੀ ਕੈਂਟ ਪਹੁੰਚੀ, ਜਿਥੇ ਸ਼ਹੀਦ ਦੀ ਯੂਨਿਟ ਦੇ ਜਵਾਨ ਅਤੇ ਤਿੱਬੜੀ ਤੋਂ 17 ਰਾਜ ਰਾਈਫਲ ਯੂਨਿਟ ਦੇ ਜਵਾਨ ਸੜਕ ਮਾਰਗੀ ਰਾਹੀਂ ਸ਼ਹੀਦ ਦੀ ਦੇਹ ਨੂੰ ਜਦੋਂ ਪਿੰਡ ਕੋਟਲਾ ਖੁਰਦ ਲੈ ਕੇ ਪਹੁੰਚੇ ਤਾਂ ਮਾਹੌਲ ਪੂਰਾ ਗਮਗੀਨ ਹੋ ਉੱਠਿਆ। 
ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ, ਪਤਨੀ ਗੁਰਪ੍ਰੀਤ ਕੌਰ ਤੇ ਭੈਣ ਖੁਸ਼ਮੀਤ ਕੌਰ ਦੀਆਂ ਚੀਕਾਂ ਪੱਥਰਾਂ ਦਾ ਕਲੇਜਾ ਚੀਰ ਰਹੀਆਂ ਸਨ, ਉਥੇ ਸ਼ਹੀਦ ਦਾ ਪੰਜ ਸਾਲਾ ਪੁੱਤਰ ਅਭਿਨਵ ਗੁੰਮਸੁੰਮ ਅਤੇ ਨਮ ਅੱਖਾਂ ਨਾਲ ਆਪਣੇ ਪਿਤਾ ਦੀ ਤਿਰੰਗੇ ਵਿਚ ਲਿਪਟੀ ਹੋਈ ਦੇਹ ਨੂੰ ਇਕ ਟੁੱਕ ਦੇਖਦਾ ਹੋਇਆ ਆਪਣੀ ਮਾਤਾ ਦੇ ਹੰਝੂ ਪੂੰਝ ਰਿਹਾ ਸੀ। 
ਸ਼ਹੀਦ ਦੀ ਬਹਾਦਰ ਮਾਤਾ ਕੁਲਵਿੰਦਰ ਕੌਰ ਨੇ ਆਪਣੇ ਸ਼ਹੀਦ ਪੁੱਤ ਦੀ ਅਰਥੀ ਨੂੰ ਮੋਢਾ ਦੇ ਕੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਹ ਸੰਦੇਸ਼ ਦਿੱਤਾ ਕਿ ਹਿੰਦੋਸਤਾਨ ਦੀਆਂ ਮਾਵਾਂ ਦੇ ਮੋਢਿਆਂ 'ਚ ਇੰਨੀ ਤਾਕਤ ਹੈ ਕਿ ਉਹ ਆਪਣੇ ਸ਼ਹੀਦ ਪੁੱਤ ਨੂੰ ਮੋਢਾ ਦੇ ਕੇ ਸ਼ਮਸ਼ਾਨ ਤੱਕ ਲਿਜਾ ਸਕਦੀਆਂ ਹਨ। ਉਨ•ਾਂ ਕਿਹਾ ਕਿ ਮੈਨੂੰ ਆਪਣੇ ਪੁੱਤ ਦੇ ਜਾਣ ਤਾਂ ਦੁੱਖ ਤਾਂ ਬੜਾ ਹੈ ਪਰ ਇਸ 'ਤੇ ਮਾਣ ਵੀ ਹੈ ਕਿ ਸੰਦੀਪ ਨੇ ਆਪਣੀ ਸ਼ਹਾਦਤ ਦੇ ਕੇ ਮੈਨੂੰ ਇਕ ਸ਼ਹੀਦ ਦੀ ਮਾਂ ਹੋਣ ਦਾ ਗੌਰਵ  ਪ੍ਰਾਪਤ  ਕਰਵਾਇਆ ਹੈ।
ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਨੇ  ਨਮ ਅੱਖਾਂ ਨਾਲ ਕਿਹਾ ਕਿ ਮੇਰੇ ਪਤੀ ਸੰਦੀਪ ਸਿੰਘ ਇਕ ਬਹਾਦਰ ਫੌਜੀ ਸਨ , ਜਿਨ•ਾਂ ਪਿੱਠ 'ਤੇ ਨਹੀਂ ਬਲਕਿ ਸੀਨੇ 'ਤੇ ਗੋਲੀ ਖਾ ਕੇ ਬਹਾਦਰੀ ਦਾ ਪਰਚਮ ਲਹਿਰਾਇਆ। ਇਸ ਲਈ ਉਹ ਆਪਣੇ ਇਕਲੌਤੇ ਲੜਕੇ ਅਭਿਨਵ ਨੂੰ ਵੀ ਫੌਜ ਵਿਚ ਭੇਜੇਗੀ  ਤਾਂ ਜੋ ਉਸ ਵਿਚ ਉਹ ਹਮੇਸ਼ਾ ਆਪਣੇ ਸ਼ਹੀਦ ਪਤੀ ਦਾ ਅਕਸ ਦੇਖਦੀ ਰਹੇ। ਉਨ•ਾਂ ਦੱਸਿਆ ਕਿ ਬੀਤੇ ਸ਼ਨੀਵਾਰ ਉਸ ਦੀ ਆਪਣੇ ਪਤੀ ਨਾਲ ਫੋਨ 'ਤੇ ਗੱਲ ਹੋਈ। ਥੋੜ•ੀ ਦੇਰ ਗੱਲ ਕਰਨ ਤੋਂ ਬਾਅਦ ਉਨ•ਾਂ ਕਿਹਾ ਕਿ ਫਾਇਰਿੰਗ ਚੱਲ ਰਹੀ ਹੈ, ਇਸ ਲਈ ਕੱਲ ਗੱਲ ਕਰਾਂਗੇ ਪਰ ਉਸ ਤੋਂ ਬਾਅਦ ਉਨ•ਾਂ ਦਾ ਫੋਨ ਤਾਂ ਨਹੀਂ ਆਇਆ ਪਰ ਸੋਮਵਾਰ ਨੂੰ ਆਈ ਉਨ•ਾਂ ਦੀ ਸ਼ਹਾਦਤ ਦੀ ਖਬਰ ਨੇ ਉਸ 'ਤੇ ਅਜਿਹਾ ਪ੍ਰਹਾਰ ਕੀਤਾ ਕਿ ਸ਼ਾਇਦ ਹੀ ਉਹ ਸਦਮੇ ਵਿਚੋਂ ਉੱਭਰ ਸਕੇ।
ਤਿੱਬੜੀ ਕੈਂਟ ਤੋਂ ਆਏ ਫੌਜ ਦੀ 17 ਰਾਜ ਰਾਈਫਲ ਯੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਹਵਾ ਵਿਚ ਗੋਲੀਆਂ ਦਾਗਦੇ ਹੋਏ ਬਿਗੁਲ ਦੀ ਮਾਤਮੀ ਧੁਨ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਯੂਨਿਟ ਵਲੋਂ ਉਨ•ਾਂ ਦੇ ਕਮਾਂਡਿੰਗ ਅਫਸਰ ਕਰਨਲ ਐੱਸ. ਮੁੱਥੂ ਕ੍ਰਿਸ਼ਨਨ, ਕਰਨਲ ਐੱਚ. ਸੰਧੂ, ਕਰਨਲ ਕੁਲਦੀਪ ਸਿੰਘ, ਕਰਨਲ ਨਵੀਨ ਕੁਮਾਰ, ਮੇਜਰ ਮੁਕੁਲ ਸ਼ਰਮਾ, ਕੈਪਟਨ ਰਛਪਾਲ ਸਿੰਘ, ਸੂਬੇਦਾਰ ਮੇਜਰ ਮੰਗਲ ਸਿੰਘ, ਏ. ਡੀ. ਸੀ. ਜਨਰਲ ਸੁਭਾਸ਼ ਚੰਦਰ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨਲ ਸਤਵੀਰ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਆਦਿ ਨੇ ਰੀਥ ਚੜ•ਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਨ•ਾਂ ਤੋਂ ਇਲਾਵਾ ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ, ਪਿਤਾ ਜਗਦੇਵ ਸਿੰਘ, ਪਤਨੀ ਗੁਰਪ੍ਰੀਤ ਕੌਰ, ਭਰਾ ਮਨਦੀਪ ਸਿੰਘ, ਪੰਜ ਸਾਲਾ ਲੜਕੇ ਅਭਿਨਵ ਨੇ ਵੀ ਸ਼ਹੀਦ ਸੰਦੀਪ ਸਿੰਘ ਨੂੰ ਸਲਿਊਟ ਕੀਤਾ। 

© 2016 News Track Live - ALL RIGHTS RESERVED