ਸੀ.ਪੀ.ਡਬਲਿਊ.ਡੀ. ਵਲੋਂ ਬਣਾਈ ਗਈ ਬਿਗ ਟੂਰਿਸਟ ਗੈਲਰੀ ਦਾ ਹੋਵੇਗਾ ਉਦਘਾਟਨ

Sep 26 2018 03:11 PM
ਸੀ.ਪੀ.ਡਬਲਿਊ.ਡੀ. ਵਲੋਂ ਬਣਾਈ ਗਈ ਬਿਗ ਟੂਰਿਸਟ ਗੈਲਰੀ ਦਾ ਹੋਵੇਗਾ ਉਦਘਾਟਨ


ਅੰਮ੍ਰਿਤਸਰ
ਅਟਾਰੀ ਬਾਰਡਰ ਸਥਿਤ ਜੁਆਇੰਟ ਚੈੱਕ ਪੋਸਟ 'ਤੇ ਹੋਣ ਵਾਲੀ ਬੀ.ਐੱਸ.ਐੱਫ. ਅਤੇ ਪਾਕਿਸਤਾਨ ਰੇਂਜਰਜ਼ ਦੀ ਪਰੇਡ ਨੂੰ ਦੇਖਣ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਦੀ ਸਹੂਲਤ ਲਈ ਸੀ.ਪੀ.ਡਬਲਿਊ.ਡੀ. ਵਲੋਂ ਬਣਾਈ ਗਈ ਬਿਗ ਟੂਰਿਸਟ ਗੈਲਰੀ ਦਾ ਬੀ.ਐੱਸ.ਐੱਫ. ਅੱਜ ਕਬਜ਼ਾ ਲੈਣ ਜਾ ਰਹੀ ਹੈ ਹਾਲਾਂਕਿ ਬਿਗ ਟੂਰਿਸਟ ਗੈਲਰੀ ਦਾ ਪ੍ਰਾਜੈਕਟ ਇਕ ਸਾਲ ਲੇਟ ਹੋ ਗਿਆ ਪਰ ਫਿਲਹਾਲ ਇਹ ਗੈਲਰੀ ਤਿਆਰ ਹੈ। ਡੀ.ਜੀ.ਬੀ.ਐੱਸ.ਐੱਫ. ਇਸਦਾ ਉਦਘਾਟਨ ਕਰਨਗੇ।
ਇਸ ਸਮੇਂ ਸੰਸਾਰ ਪ੍ਰਸਿੱਧ ਹੋ ਚੁੱਕੀ ਰੀਟਰੀਟ ਸੈਰਾਮਨੀ ਨੂੰ ਦੇਖਣ ਲਈ ਰੋਜ਼ਾਨਾ 30 ਹਜ਼ਾਰ ਤੋਂ ਜ਼ਿਆਦਾ ਟੂਰਿਸਟ ਬਾਰਡਰ ਤੇ ਆਉਂਦੇ ਹਨ, ਜਿਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਵਲੋਂ 33 ਕਰੋੜ ਰੁਪਏ ਦੀ ਲਾਗਤ ਨਾਲ ਵੱਡੀ ਟੂਰਿਸਟ ਗੈਲਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਜੋ ਪੂਰਾ ਹੋ ਗਿਆ ਹੈ। 
ਜੇ.ਸੀ.ਪੀ.ਅਟਾਰੀ ਬਾਰਡਰ 'ਤੇ ਬਣਾਈ ਜਾ ਰਹੀ ਟੂਰਿਸਟ ਗੈਲਰੀ ਇੰਨੀ ਵੱਡੀ ਹੈ ਕਿ ਇਸ ਦੇ ਸਾਹਮਣੇ ਪਾਕਿਸਤਾਨੀ ਟੂਰਿਸਟ ਗੈਲਰੀ ਬਿਲਕੁੱਲ ਬੌਨੀ ਲੱਗਦੀ ਹੈ। ਪਾਕਿਸਤਾਨੀ ਖੇਮੇ ਵਿਚ ਪਾਕਿਸਤਾਨ ਰੇਂਜਰਜ਼ ਦੀ ਪਰੇਡ ਦੇਖਣ ਲਈ ਵੀ ਪਾਕਿਸਤਾਨੀ ਲੋਕ ਭਾਰਤੀ ਖੇਮੇ ਦੀ ਤੁਲਨਾ ਵਿਚ ਘੱਟ ਆਉਂਦੇ ਹਨ। ਪਾਕਿਸਤਾਨ ਵਲੋਂ ਪਰੇਡ ਦੇਖਣ 'ਤੇ ਟਿਕਟ ਵੀ ਲਗਾਈ ਗਈ ਹੈ ਪਰ ਭਾਰਤੀ ਖੇਮੇ ਵਿਚ ਅਜਿਹਾ ਕੁੱਝ ਨਹੀਂ ਹੈ। ਭਾਰਤੀ ਟੂਰਿਸਟ ਗੈਲਰੀ ਅਤੇ ਪਾਕਿਸਤਾਨੀ ਟੂਰਿਸਟ ਗੈਲਰੀ ਨੂੰ ਵੇਖ ਕੇ ਇਹ ਵੀ ਪਤਾ ਲਗ ਜਾਂਦਾ ਹੈ ਕਿ ਭਾਰਤ ਦੇ ਸਾਹਮਣੇ ਪਾਕਿਸਤਾਨ ਦੀ ਕੀ ਔਕਾਤ ਹੈ।

© 2016 News Track Live - ALL RIGHTS RESERVED