22 ਸਤੰਬਰ ਤੋਂ ਮਿਲਕ ਪਲਾਂਟ ਦੀ ਚਲ ਰਹੀ ਹੜਤਾਲ ਹੋਈ ਖਤਮ

Sep 26 2018 03:11 PM
22 ਸਤੰਬਰ ਤੋਂ ਮਿਲਕ ਪਲਾਂਟ ਦੀ ਚਲ ਰਹੀ ਹੜਤਾਲ ਹੋਈ ਖਤਮ


ਚੰਡੀਗੜ
ਮਿਲਕ ਪਲਾਂਟ ਮੋਹਾਲੀ ਦੇ ਠੇਕੇਦਾਰ ਰਾਹੀਂ ਕੰਮ ਕਰ ਰਹੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਸਬੰਧੀ 22 ਸਤੰਬਰ ਤੋਂ ਮਿਲਕ ਪਲਾਂਟ ਵਿਖੇ ਕੀਤੀ ਜਾ ਰਹੀ ਹੜਤਾਲ ਸਮਾਪਤ ਹੋ ਗਈ ਹੈ। ਵੇਰਕਾ ਮੈਨੇਜਮੈਂਟ ਨੇ ਇਨ•ਾਂ ਕਰਮਚਾਰੀਆਂ ਦੀ ਤਨਖਾਹ ਵਿਚ 10 ਫੀਸਦੀ ਸਾਲਾਨਾ ਵਾਧਾ ਕਰਨ ਦੀ ਮੰਗ ਮੰਨ ਲਈ ਹੈ, ਜਿਸ ਕਰਕੇ ਕਰਮਚਾਰੀਆਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਨ•ਾਂ ਕਰਮਚਾਰੀਆਂ ਦੀ ਮੰਗ ਸੀ ਕਿ ਸਮੂਹ ਕਰਮਚਾਰੀਆਂ ਨੂੰ ਪਿਛਲੇ ਬਣਦੇ ਬਕਾਏ ਸਮੇਂ ਅਪ੍ਰੈਲ 2018 ਤੋਂ ਤਨਖਾਹ ਵਿਚ 10 ਫੀਸਦੀ ਵਾਧਾ ਕੀਤਾ ਜਾਵੇ ਅਤੇ ਉਨ•ਾਂ ਨੂੰ ਓਵਰ ਟਾਈਮ ਦਾ ਬਣਦਾ ਭੱਤਾ ਦਿੱਤਾ ਜਾਵੇ।
ਉਨ•ਾਂ ਦੀ ਇਹ ਵੀ ਮੰਗ ਸੀ ਕਿ ਸਾਰੇ ਕਰਮਚਾਰੀਆਂ ਦੇ ਤਜਰਬੇ ਦੇ ਆਧਾਰ 'ਤੇ ਤਨਖਾਹ ਵਿਚ ਵਾਧਾ ਕੀਤਾ ਜਾਵੇ ਅਤੇ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 12 ਹਜ਼ਾਰ ਰੁਪਏ ਤੋਂ ਸ਼ੁਰੂ ਕੀਤੀ ਜਾਵੇ। ਪ੍ਰੋਵਾਈਡਰ ਰਾਹੀਂ ਕੰਮ ਰਹੇ ਕਰਮਚਾਰੀਆਂ ਨੂੰ ਘੱਟੋ-ਘੱਟ 15 ਹਜ਼ਾਰ ਰੁਪਏ ਤਨਖਾਹ ਤਜਰਬੇ ਦੇ ਆਧਾਰ 'ਤੇ ਦਿੱਤੀ ਜਾਵੇ। ਉਨ•ਾਂ ਇਹ ਵੀ ਮੰਗ ਕੀਤੀ ਕਿ ਬਾਹਰੋਂ ਨਵੀਂ ਭਰਤੀ ਕਰਨ ਦੀ ਥਾਂ ਡੇਅਰੀ ਵਿਚ ਪਹਿਲਾਂ ਤੋਂ ਹੀ ਕੰਮ ਕਰਦੇ ਆ ਰਹੇ ਕਰਮਚਾਰੀਆਂ ਦੇ ਤਜਰਬੇ ਨੂੰ ਦੇਖਦੇ ਹੋਏ ਉਨ•ਾਂ ਨੂੰ ਪਹਿਲ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇ। ਮੈਨੇਜਮੈਂਟ ਨੇ ਅੱਜ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤੇ ਤਨਖਾਹ ਵਿਚ 10 ਫੀਸਦੀ ਵਾਧਾ ਕਰਨ ਵਾਲੀ ਮੰਗ ਤੁਰੰਤ ਮੰਨ ਲਈ। ਬਾਕੀ ਦੀਆਂ ਮੰਗਾਂ ਲਈ 2 ਮਹੀਨਿਆਂ ਦਾ ਸਮਾਂ ਮੰਗਿਆ ਗਿਆ ਹੈ ਤੇ ਇਸ ਸਮੇਂ ਦੌਰਾਨ ਮੈਨੇਜਮੈਂਟ ਹਮਦਰਦੀ ਨਾਲ ਵਿਚਾਰ ਕਰੇਗੀ। ਇਹ ਭਰੋਸਾ ਮਿਲਣ ਤੋਂ ਬਾਅਦ ਕਰਮਚਾਰੀਆਂ ਨੇ ਹੜਤਾਲ ਖਤਮ ਕਰ ਦਿੱਤੀ।

© 2016 News Track Live - ALL RIGHTS RESERVED