“ਮਿਸ਼ਨ ਤੰਦਰੁਸਤ ਪੰਜਾਬ ” ਨੂੰ ਸਮਰਪਿਤ ਪਿੰਡ ਫਹਿਤਗੜ• ਵਿਖੇ ਲਗਾਇਆ ਸੈਮੀਨਾਰ

Sep 27 2018 03:24 PM
“ਮਿਸ਼ਨ ਤੰਦਰੁਸਤ ਪੰਜਾਬ ” ਨੂੰ ਸਮਰਪਿਤ ਪਿੰਡ ਫਹਿਤਗੜ• ਵਿਖੇ ਲਗਾਇਆ ਸੈਮੀਨਾਰ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸਾਡੀ ਸਾਰਿਆਂ ਦੀ ਜਿਮ•ਦਾਰੀ ਬਣਦੀ ਹੈ ਅਸੀਂ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਈਏ ਅਤੇ ਖੁਲੇ ਵਿੱਚ ਪਖਾਨੇ ਨਾ ਜਾਈਏ, ਕੁਦਰਤੀ ਸਰੋਤ ਪਾਣੀ ਦੀ ਬੱਚਤ ਕਰੀਏ ਅਤੇ ਪਾਣੀ ਨੂੰ ਗੰਦਾ ਨਾ ਕਰੀਏ । ਇਹ ਪ੍ਰਗਟਾਵਾ ਸ੍ਰੀਮਤੀ ਮਨਿੰਦਰ ਕੋਰ ਡੀ.ਐਲ.ਸੀ. ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਪਠਾਨਕੋਟ ਨੇ ਪਿੰਡ ਫਹਿਤਗੜ• ਬਲਾਕ ਪਠਾਨਕੋਟ ਵਿਖੇ “ਮਿਸ਼ਨ ਤੰਦਰੁਸਤ ਪੰਜਾਬ ” ਨੂੰ ਸਮਰਪਿਤ ਸਵੱਛਤਾ ਹੀ ਸੇਵਾ ਅਧੀਨ ਲਗਾਏ ਸੈਮੀਨਾਰ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪ੍ਰੇਮ ਲਤਾ ਮਾਸਟਰ ਮੋਟੀਵੇਟਰ, ਪ੍ਰਦੀਪ ਮੋਟੀਵੇਟਰ ਅਤੇ ਹੋਰ ਹਾਜ਼ਰ ਸਨ।
 ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਸ੍ਰੀਮਤੀ ਮਨਿੰਦਰ ਕੋਰ ਨੇ ਕਿਹਾ ਕਿ ਸਾਨੂੰ ਅਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ ਅਤੇ ਅਗਰ ਅਸੀਂ ਜਾਗਰੂਕ ਹੋਵਾਂਗੇ ਤੱਦ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋ ਘਰ•ਾਂ ਵਿੱਚ ਹੀ ਪਖਾਨੇ ਬਣਾਉਂਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਸਾਨੂੰ ਉਸ ਸੁਵਿਧਾ ਤੋਂ ਲਾਭ ਉਠਾਦਿਆਂ ਹੋਏ ਘਰ•ਾ ਵਿੱਚ ਪਖਾਨੇ ਬਣਾਉਂਣੇ ਚਾਹੀਦੇ ਹਨ ਖੁਲੇ ਵਿੱਖ ਪਖਾਨਾ ਨਹੀਂ ਜਾਣਾ ਚਾਹੀਦਾ। ਇਸ ਨਾਲ ਅਸੀਂ ਖੁਦ ਬੀਮਾਰੀਆਂ ਨੂੰ ਜਨਮ ਦੇ ਰਹੇ ਹਾਂ। ਉਨ•ਾਂ ਕਿਹਾ ਕਿ ਬੱਚਿਆਂ ਵੱਲ ਵਿਸ਼ੇਸ ਤੋਰ ਤੇ ਧਿਆਨ ਦੇਣ ਦੀ ਲੋੜ ਹੈ ਖਾਣਾ ਖਾਣ ਤੋਂ ਪਹਿਲਾ ਬੱਚਿਆਂ ਨੂੰ ਚੰਗੀ ਤਰ•ਾਂ ਨਾਲ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਉਂਣੀ ਚਾਹੀਦੀ ਹੈ ਇਸ ਨਾਲ ਬੱਚੇ ਬੀਮਾਰੀਆਂ ਤੋਂ ਬਚੇ ਰਹਿਣਗੇ। ਉਨ•ਾਂ ਕਿਹਾ ਕਿ ਇਹ ਦੇਸ਼ ਸਾਡਾ ਹੈ ਅਤੇ ਸਾਡੀ ਸਾਰਿਆਂ ਦੀ ਜਿਮ•ੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਨੂੰ ਤੰਦਰੁਸਤ ਬਣਾਉਂਣ ਦੇ ਲਈ ਖੁਦ ਜਾਗਰੂਕ ਹੋਈਏ ਅਤੇ ਸਰਕਾਰ ਦੀਆਂ ਨੀਤਿਆਂ ਤੋਂ ਲੋਕਾਂ ਨੂੰ ਵੀ ਜਾਗਰੂਕ ਕਰੀਏ । 
ਇਸ ਮੋਕੇ ਤੇ ਉਨ•ਾਂ ਵੱਲੋਂ ਪਿੰਡ ਫਹਿਤਗੜ• ਵਿਖੇ ਹੀ ਇੱਕ ਜਾਗਰੁਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਅਤੇ ਸਾਫ ਪਾਣੀ ਪੀਣ ਲਈ ਜਾਗਰੁਕ ਕੀਤਾ ਗਿਆ। ਉਨ•ਾਂ ਕਿਹਾ ਕਿ ਇਹ ਸਾਡੀ ਜਿਮ•ੇਵਾਰੀ ਬਣਦੀ ਹੈ ਕਿ ਅਗਰ ਕਿਸੇ ਸਥਾਨ ਤੇ ਪਾਣੀ ਦੀ ਟੂਟੀ ਖੁਲੀ ਪਈ ਹੈ ਤਾਂ ਉਸ ਨੂੰ ਬੰਦ ਕਰੀਏ ਤਾਂ ਜੋ ਪਾਣੀ ਜੋ ਵਿਅਰਥ ਹੋ ਰਿਹਾ ਹੈ ਉਸ ਦੀ ਬੱਚਤ ਕੀਤੀ ਜਾਵੇ। 

© 2016 News Track Live - ALL RIGHTS RESERVED