ਅੰਤਰ ਕਾਲਜ ਕਬੱਡੀ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਟੀਮ ਜੇਤੁ

Sep 27 2018 03:24 PM
ਅੰਤਰ ਕਾਲਜ ਕਬੱਡੀ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਟੀਮ ਜੇਤੁ



ਪਠਾਨਕੋਟ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿੱਚ ਸ੍ਰੀਮਤੀ ਨਿਰਮਲ ਪਾਂਧੀ ਪ੍ਰਿੰਸੀਪਲ ਦੀ ਯੋਗ ਅਗਵਾਈ ਵਿੱਚ ਕਬੱਡੀ ਦਾ ਅੰਤਰ ਕਾਲਜ ਮੁਕਾਬਲਾ ਕਰਵਾਇਆ ਗਿਆ। 
ਪਹਿਲਾ ਮੈਚ ਗੁਰੂ ਨਾਨਕ ਕਾਲਜ ਬਟਾਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀਆਂ ਟੀਮਾਂ ਵਿੱਚ ਕਰਵਾਇਆ ਗਿਆ। ਇਹ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੇ 4-7 ਪਵਾਇੰਟ ਨਾਲ ਜਿੱਤ ਲਿਆ। ਕਾਲਜ ਦੇ ਵਿਦਿਆਰਥੀਆਂ ਨੇ ਮੈਚ ਦੋਰਾਨ ਬਹੁਤ ਵਧੀਆ ਪ੍ਰਦ੍ਰਸਨ ਕੀਤਾ। ਟੀਮ ਜੇਤੂ ਰਹਿਣ ਤੇ ਦੂਸਰਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਅਤੇ ਹਿੰਦੂ ਕੰਨਿਆ ਕਾਲਜ ਅਮ੍ਰਿਤਸਰ ਵਿੱਚ ਕਰਵਾਇਆ ਗਿਆ। ਦੂਸਰਾ ਮੈਚ ਵੀ 7 ਪਵਾਇੰਟ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੇ ਹਿੰਦੂ ਕੰਨਿਆ ਕਾਲਜ ਅਮ੍ਰਿਤਸਰ ਨੂੰ ਹਰਾਇਆ।
ਪ੍ਰਿੰਸੀਪਲ ਨਿਰਮਲ ਪਾਂਧੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਲੜਕੀਆਂ ਦੇ ਲਈ ਖੇਡਾਂ ਅੰਦਰ ਹੋਰ ਵੀ ਸਫਲ ਉਪਰਾਲੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਟੀਮ ਨੇ ਇਹ ਦੋ ਮੈਚ ਜਿੱਤ ਕੇ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲੇ ਵਿੱਚ ਮੈਚ ਖੇਡਣ ਲਈ ਸਾਮਲ ਹੋਈ ਹੈ ਜੋ ਕਿ ਕਾਲਜ ਲਈ ਬਹੁਤ ਮਾਣ ਦੀ ਗੱਲ ਹੈ। ਮੈਚ ਦੋਰਾਨ ਪ੍ਰੋ. ਰਾਕੇਸ ਕੁਮਾਰ ਸਲਗੋਤਰਾ ਵੀ ਵਿਸ਼ੇਸ ਤੋਰ ਤੇ ਹਾਜ਼ਰ ਸਨ।   

© 2016 News Track Live - ALL RIGHTS RESERVED