ਪੰਜਾਬ ਵਿਧਾਨ ਸਭਾ ਨੂੰ ਕੀਤਾ ਗਿਆ ਕੌਮੀ ਪੱਧਰ 'ਤੇ ਸਨਮਾਨਿਤ

Sep 27 2018 03:24 PM
ਪੰਜਾਬ ਵਿਧਾਨ ਸਭਾ ਨੂੰ ਕੀਤਾ ਗਿਆ ਕੌਮੀ ਪੱਧਰ 'ਤੇ ਸਨਮਾਨਿਤ


ਚੰਡੀਗੜ•
ਪੰਜਾਬ ਵਿਧਾਨ ਸਭਾ ਨੂੰ ਥੋੜ•ੇ ਜਿਹੇ ਸਮੇਂ 'ਚ 'ਕੌਮੀ ਈ-ਵਿਧਾਨ ਐਪਲੀਕੇਸ਼ਨ' ਪੋਰਟਲ 'ਤੇ ਡਾਟਾ ਆਨਲਾਈਨ ਕਰਨ ਬਦਲੇ ਕੌਮੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਨਵੀਂ ਦਿੱਲੀ 'ਚ ਇਹ ਐਵਾਰਡ ਹਾਸਲ ਕੀਤਾ। ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ 'ਕੌਮੀ ਈ-ਵਿਧਾਨ ਐਪਲੀਕੇਸ਼ਨ' ਸਬੰਧੀ ਦੋ ਰੋਜ਼ਾ ਵਰਕਸ਼ਾਪ ਦਾ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਨਵੀਂ ਦਿੱਲੀ 'ਚ ਪ੍ਰਬੰਧ ਕੀਤਾ ਗਿਆ ਸੀ।
ਇਸ ਸਮਾਗਮ ਦਾ ਉਦਘਾਟਨ ਅਤੇ ਪ੍ਰਧਾਨਗੀ ਅਰਜੁਨ ਰਾਮ ਮੇਘਵਾਲ ਅਤੇ ਵਿਜੇ ਗੋਇਲ (ਪਾਰਲੀਮਾਨੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ) ਵੱਲੋਂ ਕੀਤੀ ਗਈ। ਵਰਕਸ਼ਾਪ 'ਚ ਲੋਕ ਸਭਾ, ਰਾਜ ਸਭਾ, ਐੱਨ. ਆਈ. ਸੀ., 31 ਵਿਧਾਨ ਸਭਾਵਾਂ ਤੇ 7 ਵਿਧਾਨ ਕੌਂਸਲਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ ਡਾਟਾ ਤੇ ਹੋਰ ਦਸਤਾਵੇਜ਼ ਆਨਲਾਈਨ ਕਰਨ ਨਾਲ ਜਿੱਥੇ ਸਮੇਂ ਅਤੇ ਮਨੁੱਖੀ ਵਸੀਲਿਆਂ ਦੀ ਬੱਚਤ ਹੋਵੇਗੀ, ਉੱਥੇ ਹੀ ਕੰਮ ਕਰਨ ਦੀ ਯੋਗਤਾ 'ਚ ਵੀ ਵਾਧਾ ਹੋਵੇਗਾ। 
ਉਨ•ਾਂ ਦੱਸਿਆ ਕਿ ਈ-ਵਿਧਾਨ ਪ੍ਰਾਜੈਕਟ ਲਈ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਨੋਡਲ ਮੰਤਰਾਲਾ ਬਣਾਇਆ ਗਿਆ ਹੈ ਅਤੇ ਇਸ ਅਧੀਨ 40 ਵਿਧਾਨ ਸਭਾਵਾਂ/ਕੌਂਸਲਾਂ/ਲੋਕ ਸਭਾ/ਰਾਜ ਸਭਾ ਦੇ 5374 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਐਪਲੀਕੇਸ਼ਨ ਬਹੁਤ ਸੁਖਾਲੀ ਹੈ, ਜਿਸ ਨੂੰ ਕਿ ਆਮ ਵਿਅਕਤੀ ਵੀ ਆਸਾਨੀ ਨਾਲ ਸਮਝ ਸਕਦਾ ਹੈ। ਈ-ਵਿਧਾਨ ਦੀ ਵੈੱਬਸਾਈਟ ਹੈ 164.100.140.201 ਅਤੇ ਇਸ ਦਾ ਮੋਬਾਇਲ ਐਪ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਡਾਟਾ ਆਨਲਾਈਨ ਕਰਨ ਲਈ ਸਮੇਂ-ਸਮੇਂ 'ਤੇ ਸਾਰੇ ਸਟਾਫ ਦੀ ਜਿੱਥੇ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ, ਉੱਥੇ ਹੀ ਉਹ 'ਕੌਮੀ ਈ-ਵਿਧਾਨ ਐਪਲੀਕੇਸ਼ਨ' ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।

© 2016 News Track Live - ALL RIGHTS RESERVED