ਪੌਂਗ ਡੈਮ 'ਚੋਂ ਅੱਜ ਵੀ ਪਾਣੀ ਨਹੀਂ ਛੱਡਿਆ ਜਾਵੇਗਾ ਪਾਣੀ

Sep 27 2018 03:42 PM
ਪੌਂਗ ਡੈਮ 'ਚੋਂ ਅੱਜ ਵੀ ਪਾਣੀ ਨਹੀਂ ਛੱਡਿਆ ਜਾਵੇਗਾ ਪਾਣੀ


ਹੁਸਿਆਰਪੁਰ
ਬਾਰਿਸ਼ ਦੇ ਰੁਕਣ ਨਾਲ ਹੌਲੀ-ਹੌਲੀ ਮੌਸਮ ਖੁੱਲ•ਦਾ ਅਤੇ ਖਤਰਾ ਟਲਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕਾਂਗੜਾ ਜ਼ਿਲੇ ਦੇ ਬਿਆਸ ਦਰਿਆ 'ਤੇ ਬਣੇ ਪੌਂਗ ਡੈਮ 'ਚੋਂ ਅੱਜ ਵੀ ਪਾਣੀ ਨਹੀਂ ਛੱਡਿਆ ਜਾਵੇਗਾ। ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ 'ਚ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ ਅਤੇ ਹਿਮਾਚਲ 'ਚ ਬਾਰਿਸ਼ ਰੁਕਣ ਕਾਰਨ ਝੀਲ 'ਚ ਪਾਣੀ ਦੀ ਆਮਦ ਵੀ ਘੱਟ ਹੋ ਗਈ ਹੈ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ। ਈਸ਼ਾ ਕਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੜ• ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਵਿਭਾਗ ਵੱਲੋਂ ਹੁਣ ਪਾਣੀ ਨਹੀਂ ਛੱਡਿਆ ਜਾਵੇਗਾ।ੋ

© 2016 News Track Live - ALL RIGHTS RESERVED