ਅਨਤੋਦਿਆ ਮਿਸ਼ਨ ਤਹਿਤ ਬੇਰੋਜਗਾਰ ਨੋਜਵਾਨਾਂ ਨੂੰ ਕੋਸ਼ਲ ਪੰਜੀਕਰਣ ਪੋਰਟਲ ਤੇ ਕੀਤਾ ਰਜਿਸਟਰ

Sep 28 2018 03:30 PM
ਅਨਤੋਦਿਆ ਮਿਸ਼ਨ ਤਹਿਤ ਬੇਰੋਜਗਾਰ ਨੋਜਵਾਨਾਂ ਨੂੰ ਕੋਸ਼ਲ ਪੰਜੀਕਰਣ ਪੋਰਟਲ ਤੇ ਕੀਤਾ ਰਜਿਸਟਰ


ਪਠਾਨਕੋਟ
ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ 25 ਸਤੰਬਰ ਤੋ 29 ਸਤੰਬਰ, 2018 ਤੱਕ ਅਨਤੋਦਿਆ ਮਿਸ਼ਨ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਮਿਤੀ 27 ਸਤੰਬਰ,2018 ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲ•ਾ ਸਟਾਫ ਦੁਆਰਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜੀ ਦੇ ਸਹਿਯੋਗ ਨਾਲ ਬੱਸ ਸਟੈਡ ਪਠਾਨਕੋਟ ਵਿੱਖੇ ਇੱਕ ਜਗਰੂਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਬੇਰੋਜਗਾਰ ਨੋਜਵਾਨਾਂ ਨੂੰ ਕੋਸ਼ਲ ਪੰਜੀਕਰਣ ਪੋਰਟਲ ਤੇ ਰਜਿਸਟਰ ਕੀਤਾ ਗਿਆ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹਿਆ ਸਕੀਮਾਂ ਅਤੇ ਸਕਿੱਲ ਸੈਂਟਰਾਂ ਦੀ ਜਾਣਕਾਰੀ ਬਲਾਕ ਮਿਸ਼ਨ ਮੈਨੇਜਰ ਸ਼੍ਰੀ ਪ੍ਰਦੀਪ ਕੁਮਾਰ ਵੱਲੋ ਦਿੱਤੀ ਗਈ। ਕੈਂਪ ਵਿੱਚ ਨੋਜਵਾਨਾਂ ਨੂੰ ਉਪਰੋਕਤ ਮਿਸ਼ਨ ਤਹਿਤ ਰਜਿਸਟ੍ਰੇਸਨ ਕਰਵਾਉਂਣ ਲਈ ਜਾਗਰੁਕ ਵੀ ਕੀਤਾ ਗਿਆ। 

© 2016 News Track Live - ALL RIGHTS RESERVED