ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਗਾਏ ਜਾ ਰਹੇ ਜਿਲ•ਾ ਪੱਧਰੀ ਮੈਗਾ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ : ਡਾ. ਅਮਿਤ ਮਹਾਜਨ

Sep 28 2018 03:30 PM
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਗਾਏ ਜਾ ਰਹੇ ਜਿਲ•ਾ ਪੱਧਰੀ ਮੈਗਾ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ : ਡਾ. ਅਮਿਤ ਮਹਾਜਨ


ਪਠਾਨਕੋਟ
ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੇ 149ਵੇਂ ਜਨਮ ਦਿਵਸ ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ 2 ਅਕਤੂਬਰ ਨੂੰ ਜ਼ਿਲ•ਾ ਪਠਾਨਕੋਟ  ਵਿਖੇ ਜਿਲ•ਾ ਪੱਧਰ ਤੇ ਮੈਗਾ ਕੈਂਪ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਧਰ ਧਾਰ ਕਲ•ਾ ਵਿਖੇ ਵੀ ਇਕ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੇ ਅੱਜ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਦੇ ਜਿਲ•ਾ ਅਧਿਕਾਰੀਆਂ ਨਾਲ ਇਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ , ਮਨੋਜ ਕੁਮਾਰ ਲੈਬਰ ਐਨਫੋਰਸਮੈਂਟ ਅਫਸ਼ਰ ਪਠਾਨਕੋਟ ਅਤੇ ਹੋਰ ਜਿਲ•ਾ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਗਾਏ ਜਾ ਰਹੇ ਮੈਗਾ ਕੈਂਪ ਵਿੱਚ ਹਰੇਕ ਵਿਭਾਗ ਦੇ ਜਿਲ•ਾ ਅਧਿਕਾਰੀ 2 ਅਕਤੂਬਰ 2018 ਨੂੰ ਅਪਣੇ ਦਫਤਰ ਵਿਖੇ ਹਾਜ਼ਰ ਰਹਿਣਗੇ, ਇਸ ਦੇ ਨਾਲ ਫਰਦ ਕੇਂਦਰ ਹਾਲ ਵਿੱਚ ਵੀ ਵੱਖ ਵੱਖ ਵਿਭਾਗਾਂ ਦੇ ਟੇਬਲ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ ਅਪੰਗ ਲੋਕਾਂ ਦੇ ਸਰਟੀਫਿਕੇਟ ਅਤੇ ਹੋਰ ਜਰੂਰੀ ਕਾਗਜਾਤ ਬਣਾਉਂਣ ਦੇ ਲਈ ਮੀਟਿੰਗ ਹਾਲ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਵਸਥਾ ਕੀਤੀ ਜਾਵੇਗੀ। ਉਨ•ਾਂ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਯੋਗ ਲਾਭਪਾਤਰੀ ਇਸ ਮੈਗਾ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ•ਾਂ ਕਿਹਾ ਕਿ ਇਨ•ਾਂ ਕੈਂਪਾਂ ਦਾ ਮੁੱਖ ਉਦੇਸ਼ ਉਨ•ਾਂ ਲੋਕਾਂ ਤੱਕ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ, ਜਿਨ•ਾਂ ਨੂੰ ਅਜੇ ਤੱਕ ਉਨ•ਾਂ ਸਕੀਮਾਂ ਦਾ ਲਾਭ ਨਹੀਂ ਮਿਲ ਸਕਿਆ। ਉਨ•ਾਂ ਦੱਸਿਆ ਕਿ ਕੈਂਪ ਵਿੱਚ ਜ਼ਿਲ•ੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਭਾਗ ਲੈਣਗੇ ਅਤੇ ਉਨ•ਾਂ ਦੇ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਅਰਜ਼ੀਆਂ ਪ੍ਰਾਪਤ ਕਰਨਗੇ।  
           ਉਨ•ਾਂ ਦੱਸਿਆ ਕਿ ਮੈਗਾ ਕੈਂਪ ਵਿੱਚ ਜਿਨ•ਾਂ ਸਕੀਮਾਂ ਦਾ ਲਾਭ ਦਿੱਤਾ ਜਾਣਾ ਹੈ ਉਨ•ਾਂ ਵਿੱਚ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ, ਸ਼ਗਨ ਸਕੀਮ, ਪਖਾਨਾ ਬਣਾਉਣ, ਪਾਣੀ ਦੇ ਕੁਨੈਕਸ਼ਨ, ਨਰੇਗਾ, 5-5 ਮਰਲਾ ਪਲਾਟ ਸਕੀਮ, ਪੀ.ਐਮ.ਏ.ਵਾਈ. ਸਕੀਮ, 200 ਯੂਨਿਟ ਮੁਫਤ ਬਿਜਲੀ ਸਕੀਮ, ਬੈਂਕ ਦੀਆਂ ਪੈਨਸ਼ਨ ਸਕੀਮਾਂ, ਅਪਾਹਜਤਾ ਸਰਟੀਫਿਕੇਟ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਆਟਾ-ਦਾਲ ਸਕੀਮ, ਬੇਰੋਜ਼ਗਾਰੀ ਭੱਤਾ, ਘਰ-ਘਰ ਰੋਜ਼ਗਾਰ ਯੋਜਨਾ, ਬੁਢਾਪਾ, ਵਿਧਵਾ, ਅਪਾਹਜਤਾ ਪੈਨਸ਼ਨ, ਬੱਸ ਪਾਸ, ਅਨਾਥ ਬੱਚੇ, ਐਸਿਡ ਅਟੈਕ ਤੋਂ ਪੀੜਤ, ਬੇਸਹਾਰਾ ਮਾਪੇ, ਕਿਸਾਨੀ ਆਤਮ ਹੱਤਿਆ ਤੋਂ ਪੀੜਤ ਪਰਿਵਾਰ, ਸ਼ਹੀਦ ਪਰਿਵਾਰ, ਉਜਵਲਾ ਯੋਜਨਾ, ਮੁਦਰਾ ਲੋਨ, ਪੀ.ਐਮ.ਜੀਵਨ ਜੋਤੀ ਬੀਮਾ,ਅਟਲ ਪੈਨਸਨ ਯੋਜਨਾ,ਸੁਕੰਨਿਆ ਸਮਰਿਧੀ ਯੋਜਨਾ, ਬੇਰੋਜਗਾਰ ਨੋਜਵਾਨਾਂ ਦੀ ਰਜਿਸਟ੍ਰੇਸਨ, ਫ੍ਰੀ ਇਲੈਕਟ੍ਰਸਿਟੀ ਯੂਨਿਟ, ਮੈਲਾ ਢੋਣ ਵਾਲੇ ਆਦਿ ਸਕੀਮਾਂ ਸ਼ਾਮਲ ਹਨ। ਉਨ•ਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਇਨ•ਾਂ ਸਕੀਮਾਂ ਦਾ ਲਾਭ ਨਾ ਮਿਲ ਰਿਹਾ ਹੋਵੇ, ਤਾਂ ਉਹ ਇਸ ਕੈਂਪ ਵਿੱਚ ਆ ਕੇ ਆਪਣੀ ਅਰਜ਼ੀ ਦੇ ਸਕਦਾ ਹੈ। 
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ 2 ਅਕਤੂਬਰ ਦੇ ਦਿਨ ਬਲਾਕ ਪੱਧਰ ਤੇ ਵੀ ਅਧਿਕਾਰੀ ਅਪਣੇ ਦਫਤਰਾਂ ਵਿੱਚ ਹਾਜ਼ਰ ਰਹਿਣਗੇ ਅਤੇ ਜੋ ਕੋਈ ਉਸ ਖੇਤਰ ਨਾਲ ਸਬੰਧਤ ਵਿਅਕਤੀ ਉਪਰੋਕਤ ਕਿਸੇ ਵੀ ਸਕੀਮ ਅਧੀਨ ਅਰਜੀ ਲੈ ਕੇ ਆਉਂਦਾ ਹੈ ਉਸ ਦੀ ਅਰਜੀ ਲੈਣਗੇ। ਉਨ•ਾਂ ਦੱਸਿਆ ਕਿ ਉਪਰੋਕਤ ਦੋਨੋ ਕੈਂਪ ਸਵੇਰੇ 9 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਲਗਾਏ ਜਾਣਗੇ। 

© 2016 News Track Live - ALL RIGHTS RESERVED