ਡੇਅਰੀ ਫਾਰਮਿੰਗ ਲਈ 2 ਹਫਤੇ ਦਾ ਸਿਖਲਾਈ ਕੋਰਸ 01 ਅਕਤੂਬਰ ਤੋਂ 12 ਅਕਤੂਬਰ ਤੱਕ

Sep 28 2018 03:30 PM
ਡੇਅਰੀ ਫਾਰਮਿੰਗ ਲਈ 2 ਹਫਤੇ ਦਾ ਸਿਖਲਾਈ ਕੋਰਸ 01 ਅਕਤੂਬਰ ਤੋਂ 12 ਅਕਤੂਬਰ ਤੱਕ


ਪਠਾਨਕੋਟ
ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪਠਾਨਕੋਟ ਵਿਖੇ ਬੇਰੁਜਗਾਰ ਨੋਜਵਾਨ ਲੜਕੇ/ਲੜਕੀਆਂ ਨੂੰ ਸਵੈ ਰੋਜਗਾਰ ਸਕੀਮ ਤਹਿਤ ਡੇਅਰੀ ਫਾਰਮਿੰਗ ਲਈ 2 ਹਫਤੇ ਦਾ ਸਿਖਲਾਈ ਕੋਰਸ ਡੇਅਰੀ ਵਿਕਾਸ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਦਰ ,ਘੋਹ ਵੱਲੋਂ ਸਾਂਝੇ ਤੌਰ ਤੇ ਸਿਖਲਾਈ ਕੋਰਸ ਮਿਤੀ 01 ਅਕਤੂਬਰ 2018 ਤੋਂ 12 ਅਕਤੂਬਰ 2018 ਤੱਕ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ,(ਪਠਾਨਕੋਟ) ਵਿਖੇ ਚਲਾਇਆ ਜਾ ਰਿਹਾ ਹੈ।      
      ਇਹ ਜਾਣਕਾਰੀ ਸ. ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਦਿੰਦਿਆਂ ਦੱਸਿਆ ਕਿ  ਇਸ ਲਈ ਜਿਲਾ ਪਠਾਨਕੋਟ ਨਾਲ ਸਬੰਧਤ ਬੇਰੋਜਗਾਰ ਲੜਕੇ/ਲੜਕੀਆਂ ਜ਼ੋ ਘੱਟੋ ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 50 ਸਾਲ ਦਰਮਿਆਨ ਹੋਵੇ,ਪੇਂਡੂ ਖੇਤਰ ਨਾਲ ਸਬੰਧਤ ਹੋਣ, ਗਰੰਟੀ ਅਤੇ ਹਰੇ ਚਾਰੇ ਦੀ ਬਿਜਾਈ ਵਾਸਤੇ ਜਮੀਨ ਦਾ ਪ੍ਰਬੰਧ ਹੋਵੇ , ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ। ਇਸ ਸਿਖਲਾਈ ਉਪਰੰਤ ਚਾਹਵਾਨ ਫਾਰਮਰਾਂ ਨੂੰ 2 ਤੋਂ 10 ਪਸ਼ੂਆਂ, 5 ਤੋਂ 20 ਕੱਟੀਆਂ ਵੱਛੀਆਂ ਅਤੇ ਡੇਅਰੀ ਨਾਲ ਸਬੰਧਿਤ ਮਸ਼ੀਨਰੀ ਲਈ ਬੈਂਕਾਂ ਤੋਂ ਕਰਜੇ ਦੇ ਨਾਲ ਨਾਲ 25ਪ੍ਰਤੀਸ਼ਤ ਜਨਰਲ ਅਤੇ 33ਪ੍ਰਤੀਸ਼ਤ ਅਨੁਸੂਚਿਤ ਜਾਤੀ ਲਈ ਸਬਸਿਡੀ ਦਾ ਪ੍ਰਬੰਧ ਹੈ ।
ਉਨ•ਾਂ ਦੱਸਿਆ ਕਿ ਚਾਹਵਾਨ ਲੜਕੇ/ਲੜਕੀਆਂ ਇਸ ਸਬੰਧੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ,ਪਠਾਨਕੋਟ (ਕਮਰਾ ਨੰ:345(ਏ), ਦੂਸਰੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਨਾਲ ਆਪਣੇ ਅਸਲ ਯੋਗਤਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ ਫੋਟੋ ਲੈ ਕੇ ਮਿਤੀ 01 ਅਕਤੂਬਰ 2018 ਨੂੰ ਸਿਖਲਾਈ ਵਿੱਚ ਸ਼ਾਮਿਲ ਹੋ ਸਕਦੇ ਹਨ। ਉਨ•ਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੌਨ ਨੰ: 9876260243 ਤੇ ਸੰਪਰਕ ਕੀਤਾ ਜਾ ਸਕਦਾ ਹੈ। 

© 2016 News Track Live - ALL RIGHTS RESERVED