ਕਿਸਾਨਾਂ ਨੂੰ ਭਵਿੱਖੀ ਜ਼ਰੂਰਤਾਂ ਅਨੁਸਾਰ ਬਾਸਮਤੀ ਅਤੇ ਝੋਨੇ ਦਾ ਬੀਜ ਆਪ ਤਿਆਰ ਕਰਨਾ ਚਾਹੀਦਾ: ਡਾ ਅਮਰੀਕ ਸਿੰਘ

Sep 28 2018 03:30 PM
ਕਿਸਾਨਾਂ ਨੂੰ ਭਵਿੱਖੀ ਜ਼ਰੂਰਤਾਂ ਅਨੁਸਾਰ ਬਾਸਮਤੀ ਅਤੇ ਝੋਨੇ ਦਾ ਬੀਜ ਆਪ ਤਿਆਰ ਕਰਨਾ ਚਾਹੀਦਾ: ਡਾ ਅਮਰੀਕ ਸਿੰਘ



ਪਠਾਨਕੋਟ
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਅਤੇ ਆਤਮਾ ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਝਲੋਆ ਵਿੱਚ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਚਲਾਏ ਜਾ ਰਹੇ ਫਾਰਮ ਸਕੂਲ ਦੀ ਚੌਥੀ ਕਲਾਸ ਲਗਾਈ ਗਈ, ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਅਰਮਾਨ ਮਹਾਜਨ ਸਹਾਇਕ ਤਕਨੀਕੀ ਪ੍ਰਬੰਧਕ ,ਜੀਵਨ ਲਾਲ, ਅਗਾਂਹਵਧੂ ਕਿਸਾਨ ਗੌਰਵ ਕੁਮਾਰ ,ਤਿਲਕ ਰਾਜ,ਹਰਦੇਵ ਸਿੰਘ ਪਪਿਆਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।ਇਸ ਮੌਕੇ ਬਾਸਮਤੀ ਦੀ ਫਸਲ ਵਿੱਚ ਪੱਤਾ  ਲਪੇਟ ਸੁੰਡੀ ਦੀ ਰੋਕਥਾਮ ਲਈ ਟਰਾਈਕੋ ਕਾਰਡ ਲਗਾਏ ਗਏ ਤਾਂ ਜੋ ਕੀਟਨਾਸ਼ਕਾਂ ਉੱਪਰ ਨਿਰਭਰਤਾ ਘੱਟ ਕੀਤੀ ਜਾ ਸਕੇ।
        ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਬਿਜਾਈ ਕੀਤੀ ਜਾਂਦੀ ਹੈ ,ਜਿਸ ਲਈ 20 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਤਕਰੀਬਨ 5 ਲੱਖ 60 ਹਜ਼ਾਰ ਕੁਇੰਟਲ ਬੀਜ ਦੀ ਜ਼ਰੂਰਤ ਪੈਂਦੀ ਹੈ।ਉਨਾਂ ਕਿਹਾ ਕਿ ਹਰ ਸਾਲ ਝੋਨੇ ਅਤੇ ਬਾਸਮਤੀ ਦਾ ਨਵਾਂ ਬੀਜ ਖ੍ਰੀਦਣ ਨਾਲੋਂ ਚੰਗਾ ਹੈ ਕਿ ਕਿਸਾਨ ਖੁਦ ਆਪ ਬੀਜ ਤਿਆਰ ਕਰੇ।ਉਨਾਂ ਕਿਹਾ ਕਿ ਜ਼ਰੂਰਤ ਅਨੁਸਰ ਲੋੜੀਦੇ ਬੀਜ ਕੁਝ ਰਕਬੇ ਵਿੱਚ ਉਚੱੇ,ਨੀਵੇਂ ਜਾਂ ਚਾੜੇ/ਸਾਉਣ ਦੇ ਬੂਟੇ ਪੁੱਟ ਦੇਣੇ ਚਾਹੀਦੇ ਹਨ।ਉਨਾਂ ਕਿਹਾ ਕਿ ਚੋਣ ਕੀਤੇ ਰਕਬੇ ਦੀ ਕਟਾਈੀ ਹੱਥ ਨਾਲ ਕਰਕੇ ਫੰਡਾਈ ਕਰਕੇ ਬੀਜ ਅਗਲੀ ਸਾਉਣੀ ਲਈ ਸਾਂਭ ਲੈਣਾ ਚਾਹੀਦਾ।ਉਨਾਂ ਕਿਹਾ ਕਿ ਇਸ ਸਮੇਂ ਝੋਨੇ Àਤੇ ਬਾਸਮਤੀ ਦੇ ਖੇਤਾਂ ਵਿੱਚ ਮੌਜੂਦ ਨਦੀਨਾਂ ਦੇ ਪੁੱਟ ਕੇ ਚਾਰੇ ਦੇ ਤੌਰ ਤੇ ਵਰਤ ਲੈਣੇ ਚਾਹੀਦੇ ਹਨ ਤਾਂ ਜੋ ਅਗਲੇ ਸਾਲ ਲਈ ਨਦੀਨਾਂ ਦਾ ਬੀਜ ਪੈਦਾ ਨਾਂ ਹੋਵੇ।ਉਨਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਬਾਸਮਤੀ ਅਤੇ ਝੋਨੇ ਦਾ ਬੀਜ ਆਪ ਤਿਆਰ ਕਰਨਾ ਚਾਹੀਦਾ ਤਾਂ ਜੋ ਖੇਤੀ ਲਾਗਤ ਖਰਚਾ ਘਟਾਏ ਜਾ  ਸਕਣ।                                                                            
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਸਮਤੀ ਦੀ ਮਿਆਰੀ ਪੈਦਾਵਾਰ ਲਈ  ਗੈਰਸਿਫਾਰਸ਼ਸ਼ੁਦਾ ਪੰਜ ਕੀਟਨਾਸ਼ਕ ਟ੍ਰਾਈਸਾਈਕਲਾਜ਼ੋਲ, ਟਰਾਈਜ਼ੋਫਾਸ, ਕਾਰਬੈਂਡਾਜ਼ਿਮ, ਥਾਈਮੀਥੌਕਸਮ ਅਤੇ ਐਸੀਫੇਟ ਦੀ ਵਰਤੋਂ ਨਾਂ ਕਰਨ। ਡਾ. ਮਨਦੀਪ ਕੌਰ ਨੇ ਕਿਹਾ ਕਿ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਬਿਜਾਈ ਪਰਾਲੀ ਨੂੰ ਅੱਗ ਲਗਾਏ ਬਗੈਰ ਪੀ ਏ ਯੂ ਹੈਪੀ ਸੀਡਰ ਨਾਲ ਸਫਲਤਾ ਪੂਰਵਕ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਹੈਪੀਸੀਡਰ ਨਾਲ ਬੀਜੀ ਕਣਕ ਦੇ ਖੇਤਾਂ ਵਿੱਚ ਪਈ ਪਰਾਲੀ ਢੱਕਣੇ ਦਾ ਕੰਮ ਕਰਦੀ ਹੈ ਅਤੇ ਨਦੀਨ ਵੀ ਘੱਟ ਉੱਗਦੇ ਹਨ।ਉਨਾਂ ਕਿਹਾ ਕਿ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਬਾਸਮਤੀ ਦੀ ਫਸਲ ਉਪਰ ਕੀੜਿਆਂ ਦੀ ਰੋਕਥਾਮ ਲਈ ਸਰਬਪੱਖੀ ਕੀਟ ਪ੍ਰਬੰਧ ਤਕਨੀਕ ਵਰਤੋਂ ਕਰਨੀ ਚਾਹੀਦੀ ਹੈ।ਅਗਾਂਹਵਧੂ ਕਿਸਾਨ ਗੌਰਵ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਵੱਧ ਤੋਂ ਵੱਧ ਹੈਪੀ ਸੀਡਰ ਨਾਲ ਕੀਤੀ ਜਾਵੇ।

© 2016 News Track Live - ALL RIGHTS RESERVED