ਵਿਦਿਆਰਥੀਆਂ ਨੂੰ ਪਰਾਲੀ ਨਾਂ ਸਾੜਨ ਸੰਬੰਧੀ ਜਾਗਰੁਕ ਕੀਤਾ

Sep 29 2018 03:51 PM
ਵਿਦਿਆਰਥੀਆਂ ਨੂੰ ਪਰਾਲੀ ਨਾਂ ਸਾੜਨ ਸੰਬੰਧੀ ਜਾਗਰੁਕ ਕੀਤਾ


ਪਠਾਨਕੋਟ
ਕ੍ਰਿਸ਼ੀ ਵਿਗਿਆਨ ਕੇਂਦਰ  ਘੋਹ ਪਠਾਨਕੋਟ ਵੱਲੋਂ ਤਵੀ ਕਾਲੇਜ ਦੇ ਵਿਧਿਆਰਥੀਆਂ ਦੇ ਪਰਾਲੀ ਪ੍ਰਬੰਧਨ ਤੇ ਪੋਸਟਰ, ਸਲੋਗਨ ਮੇਕਿੰਗ ਅਤੇ ਭਾਸ਼ਨ ਦੇ ਮੁਕਾਬਲੇ ਕਰਵਾਏ। ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ ਪਠਾਨਕੋਟ ਦੀ ਅਗਵਾਈ ਹੇਠ ਪਰਾਲੀ ਨੂੰ ਨਾਂ ਸਾੜਨ ਅਤੇ ਖੇਤ ਵਿੱਚ ਵਾਹੁਣ ਬਾਰੇ ਵੱਖ ਵੱਖ ਤਕਨੀਕਾਂ ਤੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੁ ਕਰਵਾਇਆ। 
ਡਾ. ਅਮਿਤ ਕੌਲ, ਅਸਿਸਟੈਂਟ ਪ੍ਰੋਫੈਸਰ (ਫਸਲ ਵਿਗਿਆਨ) ਨੇ ਵਿਦਿਆਰਥੀਆਂ ਨੂੰ ਪਾਵਰ ਪੁਆਂਇਟ ਪ੍ਰੇਜ਼ੇਨਟੇਸ਼ਨ ਰਾਂਹੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਲੈ ਕੇ ਵੱਖ ਵੱਖ ਮਸ਼ਨਾਂ ਨਾਲ ਪਰਾਲੀ ਦੀ ਸਾਂਭ ਸੰਭਾਲ ਬਾਰੇ ਦੱਸਿਆ। ਉਨ•ਾਂ ਦੱਸਿਆ ਕਿ ਅੱਗ ਲੱਗਣ ਨਾਲ ਅਸੀਂ ਧਰਤੀ ਵਿਚਲੇ ਕਈ ਖੁਰਾਕੀ ਤੱਤ ਅਤੇ ਸੂਖਮ ਜੀਵਾਂ ਨੂੰ ਵੀ ਖਤਮ ਕਰ ਰਹੇ ਹਾਂ। ਇਸ ਤੋਂ ਇਲਾਵਾ ਅੱਗ ਲੱਗਣ ਨਾਲ ਜੋ ਧੂਆਂ ਪੈਦਾ ਹੁੰਦਾ ਹੈ ਉਸ ਨਾਲ ਇਨਸਾਨਾਂ ਨੂੰ ਕਈ ਬੀਮਾਰੀਆਂ ਵੀ ਲਗਦੀਆਂ ਅਤੇ ਇਸ ਨਾਲ ਹਰ ਸਾਲ ਕਈ ਭਿਆਨਕ ਐਕਸਿਡੈਂਟ ਵੀ ਹੁੰਦੇ ਹਨ। ਇਸ ਪ੍ਰੋਗਰਾਮ ਵਿੱਚ ਡਾ. ਅਮਿਤ ਨੇ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ•ਾਂ ਨੇ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਜਿਵੇਂ ਸੂਪਰ ਐਸ. ਐਮ. ਐਸ., ਹੈਪੀ ਸੀਡਰ, ਚੋਪਰ ਅਤੇ ਹੋਰ ਮਸ਼ੀਨਾਂ ਦੀ ਉੱਤਮ ਕਾਰਜ ਕੁਸ਼ਲਤਾ ਦੇ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ ਇਸ ਤੋਂ ਇਲਾਵਾ ਇਹਨਾਂ ਮਸ਼ੀਨਾਂ ਦੇ ਚਲਾਉਣ ਵੇਲੇ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਕਿਸਾਨਾਂ ਨੂੰ ਦੱਸਿਆ।
ਇਸ ਕੈਂਪ ਵਿੱਚ ਕਾਲੇਜ ਦੇ ਪ੍ਰਿੰਸਿਪਲ ਡਾ. ਦੀਪਕ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਫਸਲ ਦੀ ਰਹਿੰਦ ਖੂੰਦ ਜਮੀਨ ਦੀ ਉਪਜਾਊ ਸ਼ਕਤੀ ਨੂੰ ਵੱਧਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਉਹ ਘਰ ਜਾ ਕੇ ਆਪਣੇ ਮਾਪਿਆਂ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਨੇਹਾ ਲਗਾਉਣ ਕਿ ਉਹ ਵੀ ਪਰਾਲੀ ਅੱਗ ਨਾਂ ਲਗਾਉਣ।
ਇਸ ਪ੍ਰਗਰਾਮ ਵਿੱਚ ਡਾ. ਸੁਨੀਲ ਕਸ਼ਯਪ ਸਹਾਇਕ ਪ੍ਰਫੈਸਰ (ਕੀਟ ਵਿਗਿਆਨ), ਡਾ. ਸੁਰਿੰਦਰ ਸਿੰਘ ਸਹਾਇਕ ਪ੍ਰਫੈਸਰ (ਐਨਿਮਲ ਸਾਂਇਸ), ਨੇ ਵੀ ਇਹੀ ਅਪੀਲ ਕੀਤੀ ਕਿ ਫਸਲੀ ਰਹਿੰਦ ਖੂੰਦ ਨੂੰ ਅੱਗ ਨਾਂ ਲਗਾ ਕੇ ਖੇਤ ਵਿੱਚ ਹੀ ਮਿਲਾਓ।

© 2016 News Track Live - ALL RIGHTS RESERVED