ਬੇਰੁਜ਼ਗਾਰਾਂ ਨੂੰ ਪੋਰਟਲ ਤੇ ਰਜਿਸਟਰਡ ਹੋਣ ਦੀ ਕੀਤੀ ਅਪੀਲ

Sep 29 2018 03:51 PM
ਬੇਰੁਜ਼ਗਾਰਾਂ ਨੂੰ ਪੋਰਟਲ ਤੇ ਰਜਿਸਟਰਡ ਹੋਣ ਦੀ ਕੀਤੀ ਅਪੀਲ


ਪਠਾਨਕੋਟ:
ਸ. ਬਲਰਾਜ ਸਿੰਘ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜਿਲੇ ਅੰਦਰ 'ਘ੍ਰਰ-ਘਰ ਰੋਜ਼ਗਾਰ' ਸਬੰਧੀ ਅਧਿਕਾਰੀਆਂ ਨਾਲ ਵਧੀਕ ਡਿਪਟੀ ਕਮਿਸ਼ਨਰ   (ਵਿਕਾਸ), ਦੇ ਦਫਤਰ  ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਵਿਭਾਗਾਂ ਦੇ ਮੁਖੀ ਹਾਜਰ ਸਨ।
ਮੀਟਿੰਗ ਦੌਰਾਨ ਸ. ਬਲਰਾਜ ਸਿੰਘ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ  ਜਿਲ•ਾ ਪਠਾਨਕੋਟ ਵਿਖੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਅਗਵਾਈ ਹੇਠ ਜਿਲੇ ਅੰਦਰ ਬੋਰੁਜ਼ਾਗਰ ਨੌਜਵਾਨ ਲੜਕੇ -ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ ਘਰ ਰੋਜਗਾਰ ਪਹੁੰਚਾਉਣ ਦੇ ਮਕਸਦ ਨਾਲ ਜ਼ਿਲੇ ਅੰਦਰ ਜਿਲ•ਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਿਲਾ ਪ੍ਰਬੰਧਕੀ ਕੰਪਲੈਕਸ  ਦੀ  ਦੂਸਰੀ ਮੰਜਿਲ ਕਮਰਾ ਨੰਬਰ :354 ਵਿਖੇ ਸਥਾਪਿਤ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਅਕਤੂਬਰ  2018  ਨੂੰ ਹੋਵੇਗੀ।  ਉਨ•ਾਂ ਦੱਸਿਆ ਕਿ ਜਿਲ•ਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਜਾਂ ਉਨ•ਾਂ ਦਾ ਕੋਈ ਪ੍ਰਤੀਨਿਧੀ ਰੋਜਾਨਾ ਉਸ ਦਫਤਰ ਵਿਖੇ ਬੈਠ ਕੇ ਆਪਣੇ ਵਿਭਾਗ ਨਾਲ ਸਬੰਧਿਤ ਸਕੀਮਾਂ ਆਦਿ ਦੀ ਜਾਣਕਾਰੀ ਪ੍ਰਦਾਨ ਕਰੇਗਾ। ਉਨ•ਾਂ ਦੱਸਿਆ ਕਿ ਇਹ ਦਫਤਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤੱਕ ਰਜਿਸਟ੍ਰੇਸਨ ਕੀਤੀ ਜਾਵੇਗੀ। ਇਸ ਦਫਤਰ ਦਾ ਮਨੋਰਥ ਬੈਰੁਜ਼ਗਾਰ ਨੋਜਵਾਨ ਲੜਕੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ , ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਕਰਜ਼ਾ ਮੁੱਹਈਆ ਕਰਵਾਉਣਾ ਆਦਿ ਸ਼ਾਮਿਲ ਹੈ।
ਸ. ਬਲਰਾਜ ਸਿੰਘ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇੱਕ ਵੈਬਸਾਈਟ www.ghargharro੍ਰgar.punjab.gov.in  ਬਣਾਈ ਗਈ ਹੈ, ਜਿਸ ਤੇ ਰੋਜਗਾਰ ਪ੍ਰਾਪਤੀ ਲਈ ਰਜਿਸਟਰ ਹੋਣਾ ਲਾਜ਼ਮੀ ਹੈ। ਉਨ•ਾਂ ਜਿਲਾ ਦੇ ਸਮੂਹ ਬੇਰੁਜ਼ਗਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਪੋਰਟਲ ਤੇ ਆਪਣੇ ਆਪ ਨੂੰ ਜਰੂਰ ਰਜਿਟਰਡ ਕਰਵਾਉਣ ਤਾਂ ਜੋ ਸਰਕਾਰ ਉਨਾਂ ਨੂੰ ਜਲਦ ਰੋਜ਼ਗਾਰ ਮੁਹੱਈਆ ਕਰਵਾ ਸਕੇ।
ਮੀਟੰਗ ਦੌਰਾਨ ਉਨ•ਾਂ ਪੁਲਿਸ, ਡੀ.ਡੀ.ਪੀਓ, ਬੀ.ਡੀ.ਪੀ.ਓਜ਼ , ਸਿਹਤ ਵਿਭਾਗ, ਸਿੱਖਿਆ ਵਿਭਾਗ, ਜ਼ਿਲਾ ਉਦਯੋਗਿਕ ਵਿਭਾਗ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੇਠਲੇ ਪੱਧਰ ਤੱਕ ਨੌਜਵਾਨਾਂ ਨੂੰ ਘਰ ਘਰ ਰੋਜ਼ਗਾਰ ਦੇ ਉਦੇਸ਼ ਪ੍ਰਤੀ ਜਾਗਰੂਕ ਕਰਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ  ਆਰ.ਸੀ. ਖੁੱਲਰ, , ਸ਼੍ਰੀ  ਹਰੀਸ਼  ਮੋਹਣ  ਪ੍ਰਿੰਸੀਪਲ ਆਈ.ਟੀ.ਆਈ(ਲੜਕੇ), ਸ਼੍ਰੀਮਤੀ ਕ੍ਰਿਸ਼ਨਾ ਏ.ਪੀ.ਓ. ਬਲਾਕ ਧਾਰਕਲਾਂ,  ਸ਼੍ਰੀਮਤੀ ਅਨੀਤਾ ਗੁਲੇਰੀਆ, ਸਹਾਇਕ ਆਬਕਾਰੀ ਤੇ ਕਰ ਅਫਸਰ, ਸ਼੍ਰੀ ਸ਼ਿਵ ਦਿਆਲ, ਫੰਕਸ਼ਨਲ ਮੈਨੇਜਰ, ਡੀ.ਆਈ.ਸੀ, ਸ਼੍ਰੀ ਕੁਲਜੀਤ ਸਿੰਘ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਅਫਸਰ, ਸ਼੍ਰੀ ਸਰਜੀਵਨ ਸਿੰਘ, ਮੱਛੀ ਪਾਲਣ ਵਿਭਾਗ, ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ, ਮਿਸ ਆਂਚਲ, ਮਿਸ ਨੇਹਾ ਟੈਨਿੰਗ ਐਂਡ ਪਲੇਸਮੈਂਟ ਮੈਨੇਜਰ ਆਦਿ ਹਾਜ਼ਰ ਸਨ। 

© 2016 News Track Live - ALL RIGHTS RESERVED