ਆਓ ਪਰਾਲੀ ਦੀ ਸੁਚੱਜੀ ਵਰਤੋਂ ਕਰ ਕੇ ਅਤੇ ਅੱਗ ਨਾ ਲਗਾ ਕੇ ਮਿਸ਼ਨ ਤੰਦਰੁਸਤ ਪੰਜਾਬ ਦੇ ਭਾਗੀਦਾਰ ਬਣੀਏ-ਡਿਪਟੀ ਕਮਿਸ਼ਨਰ

Sep 29 2018 03:51 PM
ਆਓ ਪਰਾਲੀ ਦੀ ਸੁਚੱਜੀ ਵਰਤੋਂ ਕਰ ਕੇ ਅਤੇ ਅੱਗ ਨਾ ਲਗਾ ਕੇ ਮਿਸ਼ਨ ਤੰਦਰੁਸਤ ਪੰਜਾਬ ਦੇ ਭਾਗੀਦਾਰ ਬਣੀਏ-ਡਿਪਟੀ ਕਮਿਸ਼ਨਰ



ਪਠਾਨਕੋਟ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ•ਾ ਪਠਾਨਕੋਟ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਂਣ ਅਤੇ ਇਸ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਂਣ ਅਤੇ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਾਰਥਕ ਕਰਨ। ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। 
ਉਨ•ਾਂ ਕਿਹਾ ਕਿ ਪਿਛਲੇ ਸਾਲ ਜਿਲ•ਾ ਪਠਾਨਕੋਟ ਵਿੱਚ ਕਿਸਾਨਾਂ ਵੱਲੋਂ ਸਾਲ 2017 ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਜਿਸ ਦੇ ਲਈ ਪ੍ਰਮੁੱਖ ਸਕੱਤਰ ਸਾਇੰਸ,ਤਕਨਾਲੋਜੀ ਅਤੇ ਵਾਤਾਵਰਣ ਵੱਲੋਂ ਪਠਾਨਕੋਟ ਨੂੰ ਪ੍ਰਦੂਸਣ ਮੁਕਤ ਘੋਸਤ ਕਰਨ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਲਾਘਾ ਪੱਤਰ ਲਿਖ ਕੇ ਸੁਭ ਕਾਮਨਾਵਾਂ ਦਿੱਤੀਆਂ ਸਨ। ਉਨ•ਾ ਕਿਹਾ ਕਿ ਉਹ ਆਸਾ ਕਰਦੇ ਹਨ ਕਿ ਇਸ ਵਾਰ ਵੀ ਜਿਲ•ਾ ਪਠਾਨਕੋਟ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਣਗੇ ਅਤੇ ਵਾਤਾਵਰਣ ਨੂੰ ਸੁੱਧ ਰੱਖਣਗੇ। 
ਉਨ•ਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 19.70 ਮਿਲੀਅਨ ਟਨ ਪਰਾਲੀ ਹਰ ਸਾਲ ਪੈਦਾ ਹੁੰਦੀ ਹੈ।ਇਸ ਵਿੱਚੋਂ ਤਕਰੀਬਨ 2.70 ਮਿਲੀਅਨ ਟਨ ਬਾਸਮਤੀ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਹੈ।ਝੋਨੇ ਤੋਂ ਪੈਦਾ ਹੋਈ 1.60 ਮਿਲੀਅਨ ਟਨ ਪਰਾਲੀ ਉਦਯੋਗਾਂ ਅਤੇ ਹੋਰ ਕਾਰਜਾਂ ਲਈ ਵਰਤ ਲਈ ਜਾਂਦੀ ਹੈ।ਇਸ ਤੋਂ ਇਲਾਵਾ ਜ਼ਿਲਾ ਪਠਾਨਕੋਟ ਵਿੱਚ 27000 ਹੈਕਟੇਅਰ ਰਕਬੇ ਵਿੱਚੋਂ ਤਕਰੀਬਨ 1.75 ਲੱਖ ਟਨ ਪੈਦਾ ਹੋਈ ਝੋਨੇ ਅਤੇ ਬਾਸਮਤੀ ਦੀ ਪਰਾਲੀ ਪਸ਼ੂ ਪਾਲਕ ਖਾਸ ਕਰਕੇ ਗੁਜ਼ਰ ਭਾਈਚਾਰਾ ਪਸ਼ੂਆਂ ਲਈ ਕਿਸਾਨਾਂ ਤੋਂ ਔਸਤਨ ₹੪੨੦੦/- ਪ੍ਰਤੀ ਹੈਕਟੇਅਰ ਦੀ ਪਰਾਲੀ ਖ੍ਰੀਦ ਕੇ ਸੰਭਾਲ ਲੈਂਦਾ ਹੈ।ਪਿਛਲੇ ਸਾਲ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਤਕਰੀਬਨ 11.34 ਕਰੋੜ ਦਾ ਵਿੱਤੀ ਲਾਭ ਹੋਇਆ ਸੀ,ਜਿਸ ਦੇ ਸਿੱਟੇ ਵੱਜੋਂ ਜ਼ਿਲਾ ਪਠਾਨਕੋਟ ਪੰਜਾਬ ਦਾ ਪਹਿਲਾ ਪਰਾਲੀ ਨੂੰ ਨਾਂ ਸਾੜਣ ਵਾਲਾ ਧੂੰਆਂ ਰਹਿਤ ਜ਼ਿਲਾ ਬਣਿਆ ਸੀ। ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਸਮਾਂ ਘੱਟ ਹੋਣ ਕਾਰਨ ਕਿਸਾਨਾਂ ਵੱਲੋਂ ਤਕਰੀਬਨ 15.39 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕਣਕ,ਆਲੂ,ਮਟਰ,ਕਮਾਦ ਅਤੇ ਹੋਰ ਫਸਲਾਂ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਕੀਤੀ ਜਾਂਦੀ ਹੈ।ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਇੱਕ ਟਨ ਪਰਾਲੀ ਸਾੜਣ ਨਾਲ 400 ਕਿਲੋ ਜੈਵਿਕ ਕਾਰਬਨ,5.5 ਕਿਲੋ ਨਾਈਟਰੋਜਨ,2.3 ਕਿਲੋ ਫਾਸਫੋਰਸ,25 ਕਿਲੋ ਪੋਟਾਸ਼,1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ।ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਪੈਦਾ ਹੋਣਗੀਆਂ ਜਿਸ ਕਾਰਨ ਮਨੁੱਖਾਂ ਵਿੱਚ ਸਾਹ ,ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ  ਦਾ ਖਤਰਾ ਪੈਦਾ ਹੋ ਜਾਵੇਗਾ।ਇਸ ਤੋਂ ਇਲਾਵਾ ਉਦਯੋਗਾਂ,ਇੱਟਾਂ ਦੇ ਭੱਠਿਆਂ,ਕੱਚਾ ਕੋਲਾ ਬਨਾਉਣ ਵਾਲੀਆਂ ਇਕਾਈਆਂ ਵੀ ਹਵਾ ਦਾ ਪ੍ਰਦੂਸ਼ਣ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ।ਦੀਵਾਲੀ ਦੀ ਰਾਤ ਨੂੰ ਆਤਸ਼ਬਾਜ਼ੀ ਕਾਰਨ ਸਾਰੇ ਸਾਲ ਨਾਲੋਂ ਵਧੇਰੇ ਪ੍ਰਦੂਸ਼ਣ ਹੁੰਦਾ ਹੈ। 
            ਉਨ•ਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਹੁਣ ਕੁਝ ਕਿਸਾਨ ਸੁਆਲ ਕਰਦੇ ਹਨ ਕਿ ਪਰਾਲੀ ਨੂੰ ਕਿਵੇਂ ਸੰਭਾਲੀਏ , ਕਿਸਾਨ ਵੀਰੋ ਸਮੇਂ ਦੇ ਨਾਲ ਖੇਤੀ ਮਾਹਿਰਾਂ ਵੱਲੋਂ ਹੁਣ ਅਜਿਹੀਆਂ ਤਕਨੀਕਾਂ  ਵਿਕਸਤ ਕੀਤੀਆਂ ਜਾ ਚੁੱਕੀਆ ਹਨ ਜਿਸ ਨਾਲ ਨਾਂ ਕੇਵਲ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕੇਗਾ।
 

© 2016 News Track Live - ALL RIGHTS RESERVED