ਜ਼ਿਲਿਆਂ ਦੀ ਕਰੀਬ 67,881 ਏਕੜ ਫਸਲ ਤਬਾਹ

Sep 29 2018 03:51 PM
ਜ਼ਿਲਿਆਂ ਦੀ ਕਰੀਬ 67,881 ਏਕੜ ਫਸਲ ਤਬਾਹ


ਚੰਡੀਗੜ• : 
ਪੰਜਾਬ 'ਚ ਬੀਤੇ ਦਿਨੀਂ ਲਗਾਤਾਰ ਪਏ ਮੀਂਹ ਕਾਰਨ 8 ਜ਼ਿਲਿਆਂ ਦੀ ਕਰੀਬ 67,881 ਏਕੜ ਫਸਲ ਤਬਾਹ ਹੋ ਗਈ ਹੈ ਅਤੇ ਇਸ ਦੇ ਨਾਲ ਹੀ 397 ਘਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਮੀਂਹ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਝੋਨੇ ਦੀ ਫਸਲ ਨੂੰ ਪੁੱਜਿਆ ਹੈ। ਇਹ ਖੁਲਾਸਾ 8 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਸਰਕਾਰ ਨੂੰ ਭੇਜੀਆਂ ਗਈਆਂ ਰਿਪੋਰਟਾਂ ਤੋਂ ਹੋਇਆ ਹੈ।
ਸਰਕਾਰ ਨੂੰ ਅਜੇ ਇਕ ਦਰਜਨ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਰਿਪੋਰਟਾਂ ਪ੍ਰਾਪਤ ਨਹੀਂ ਹੋਈਆਂ ਹਨ। ਇਸ ਲਈ ਨੁਕਸਾਨ ਦਾ ਅੰਦਾਜ਼ਾ ਇਸ ਤੋਂ ਜ਼ਿਆਦਾ ਲਾਇਆ ਜਾ ਰਿਹਾ ਹੈ। ਕਈ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਖੇਤਾਂ 'ਚ ਪਾਣੀ ਖੜ•ਾ ਹੋਣ ਕਾਰਨ ਗਿਰਦਾਵਰੀ ਕਰਨ 'ਚ ਵੀ ਮੁਸ਼ਕਲ ਆ ਰਹੀ ਹੈ। ਇਸ ਸਬੰਧੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸ਼ੁੱਕਰਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਨ•ਾਂ ਨੂੰ ਫਸਲਾਂ ਦੀ ਗਿਰਦਾਵਰੀ ਅਤੇ ਨੁਕਸਾਨ ਬਾਰੇ ਸੋਮਵਾਰ ਤੱਕ ਪੂਰੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਸਨ।ੋ

© 2016 News Track Live - ALL RIGHTS RESERVED