ਹਰੇਕ ਸਰਕਾਰੀ ਸਕੂਲ 'ਚ ਇਕ ਪੀਰੀਅਡ ਖੇਡਾਂ ਦਾ ਹੋਵੇਗਾ- ਸਿੱਖਿਆ ਮੰਤਰੀ

Oct 01 2018 03:55 PM
ਹਰੇਕ ਸਰਕਾਰੀ ਸਕੂਲ 'ਚ ਇਕ ਪੀਰੀਅਡ ਖੇਡਾਂ ਦਾ ਹੋਵੇਗਾ- ਸਿੱਖਿਆ ਮੰਤਰੀ


ਅੰਮ੍ਰਿਤਸਰ 
ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ 'ਪੜ•ੋ ਪੰਜਾਬ' ਦੇ ਨਾਲ-ਨਾਲ ਹੁਣ 'ਖੇਡੋ ਪੰਜਾਬ' ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਹਰੇਕ ਸਕੂਲ 'ਚ ਇਕ ਪੀਰੀਅਡ ਖੇਡਾਂ ਦਾ ਹੋਵੇਗਾ, ਜਿਸ ਵਿਚ ਵਿਦਿਆਰਥੀ ਆਪਣੀਆਂ ਸਰੀਰਕ ਗਤੀਵਿਧੀਆਂ ਕਰ ਸਕਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮਾਲ ਰੋਡ ਵਿਖੇ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਉਨ•ਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਸਾਨੂੰ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਚੰਗੀ ਸਿੱਖਿਆ ਗ੍ਰਹਿਣ ਕਰ ਕੇ ਆਪਣੇ ਸਕੂਲ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।
ਮੰਤਰੀ ਸੋਨੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ 'ਚ ਜਿਨ•ਾਂ ਅਧਿਆਪਕਾਂ ਦੇ ਨਤੀਜੇ ਵਧੀਆ ਆਉਣਗੇ ਉਨ•ਾਂ ਦਾ ਸਿੱਖਿਆ ਵਿਭਾਗ ਵਿਸ਼ੇਸ਼ ਸਨਮਾਨ ਕਰੇਗਾ ਤੇ ਜਿਨ•ਾਂ ਅਧਿਆਪਕਾਂ ਦੇ ਨਤੀਜੇ ਮਾੜੇ ਆਏ, ਉਹ ਹੋਣ ਵਾਲੀ ਕਾਰਵਾਈ ਲਈ ਆਪ ਹੀ ਜ਼ਿੰਮੇਵਾਰ ਹੋਣਗੇ। ਅਧਿਆਪਕ ਤਨਦੇਹੀ ਤੇ ਈਮਾਨਦਾਰੀ ਨਾਲ ਦੇਸ਼ ਦੇ ਭਵਿੱਖ ਵਿਦਿਆਰਥੀਆਂ ਨੂੰ ਪੜ•ਾਉਣ। ਪੰਜਾਬ ਸਰਕਾਰ ਸਿੱਖਿਆ 'ਤੇ 1000 ਕਰੋੜ ਰੁਪਏ ਖਰਚ ਕਰ ਰਹੀ ਹੈ, ਜਿਸ ਨਾਲ ਸਾਰੇ ਸਕੂਲਾਂ ਦੀਆਂ ਇਮਾਰਤਾਂ ਤੇ ਫਰਨੀਚਰ ਦੀ ਕਾਇਆ-ਕਲਪ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਨੂੰ 4 ਜ਼ੋਨਾਂ 'ਚ ਵੰਡਿਆ ਗਿਆ ਹੈ ਤੇ ਇਨ•ਾਂ ਜ਼ੋਨਾਂ 'ਚ ਪੈਂਦੇ ਸਕੂਲਾਂ 'ਚ ਲਗਾਤਾਰ  ਚੈਕਿੰਗ ਕੀਤੀ ਜਾਵੇਗੀ।ਸੋਨੀ ਨੇ ਪ੍ਰਿੰਸੀਪਲਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਪੇਪਰਾਂ ਸਮੇਂ ਨਕਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਕਲ 'ਤੇ ਪੂਰੀ ਨਕੇਲ ਕੱਸੀ ਜਾਵੇਗੀ।

© 2016 News Track Live - ALL RIGHTS RESERVED