ਜਿਲਾ ਪੁਲੀਸ ਨੇ ਚਲਾਇਆ ਸਰਚ ਅਭਿਆਨ

Oct 01 2018 03:55 PM
ਜਿਲਾ ਪੁਲੀਸ ਨੇ ਚਲਾਇਆ ਸਰਚ ਅਭਿਆਨ


ਪਠਾਨਕੋਟ
ਜ਼ਿਲਾ ਪੁਲਸ ਦੀ ਡਿਵੀਜ਼ਨ ਨੰਬਰ ਇਕ ਵਲੋਂ ਦੇਰ ਸ਼ਾਮ ਨੂੰ ਅਚਾਨਕ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਵਲੋਂ ਸਭ ਤੋਂ ਪਹਿਲਾਂ ਸਥਾਨਕ ਰੇਲਵੇ ਸਟੇਸ਼ਨ 'ਤੇ ਜਾ ਕੇ ਸਟੇਸ਼ਨ 'ਤੇ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ ਅਤੇ ਗੱਡੀਆਂ 'ਚ ਆਉਣ ਵਾਲੇ ਯਾਤਰੀਆਂ ਤੋਂ ਉਨ•ਾਂ ਦੀ ਪਛਾਣ ਲਈ ਜਾਣਕਾਰੀ ਪ੍ਰਾਪਤ ਕੀਤੀ। ਇਸਦੇ ਬਾਅਦ ਉਨ•ਾਂ ਨੇ ਪੈਂਦਲ ਮਾਰਚ ਪਾਸਟ ਕਰਦੇ ਹੋਏ ਬਸ ਸਟੈਂਡ 'ਤੇ ਆਉਣ ਜਾਉਣ ਵਾਲੇ ਯਾਤਰੀਆਂ ਤੋਂ ਉਨ•ਾਂ ਦੀਆਂ ਮੰਜ਼ਿਲਾਂ ਦੀ ਜਾਣਕਾਰੀ ਹਾਸਲ ਕੀਤੀ ਗਈ। ਚੈਕਿੰਗ ਮੁਹਿੰਮ ਦੌਰਾਨ ਪੁਲਸ ਵਲੋਂ ਬੈਠੇ ਯਾਤਰੀਆਂ ਦੇ ਬੈਗ, ਬੱਸਾਂ ਤੇ ਬੈਠੇ ਯਾਤਰੀਆਂ ਦਾ ਸਾਮਾਨ ਮੈਟਲ ਡਿਟੈਕਟਰ ਨਾਲ ਚੈੱਕ ਕੀਤਾ ਗਿਆ।  
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਮਨਦੀਪ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਸਿਟੀ ਪੁਲਸ ਵਲੋਂ ਸਰਚ ਮੁਹਿੰਮ ਚਲਾਈ ਗਈ ਹੈ। ਉਨ•ਾਂ ਨੇ ਦੱਸਿਆ ਕਿ ਤਿਉਹਾਰਾਂ ਤੇ ਅਕਸਰ ਸ਼ਰਾਰਤੀ ਤੱਤ ਭੀੜ-ਭਾੜ ਵਾਲੇ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਇਸ ਲਈ ਪੁਲਸ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲੇ ਤੋਂ ਮੁਸਤੈਦ ਹੈ। ਉਨ•ਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ 'ਤੇ ਸ਼ੱਕ ਹੋਣ 'ਤੇ ਪੁਲਸ ਸਟੇਸ਼ਨ ਵਿਚ ਫੌਰਨ ਜਾਣਕਾਰੀ ਦੇਣ ਤਾਂ ਜੋ ਉਨ•ਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕੇ।

© 2016 News Track Live - ALL RIGHTS RESERVED