ਐਸ.ਡੀ.ਐਮ ਦੀ ਪ੍ਰ੍ਰਧਾਨਗੀ ਵਿੱਚ ਸੁੰਹ ਚੁੱਕ ਸਮਾਰੋਹ

Oct 02 2018 12:02 PM
ਐਸ.ਡੀ.ਐਮ ਦੀ ਪ੍ਰ੍ਰਧਾਨਗੀ ਵਿੱਚ ਸੁੰਹ ਚੁੱਕ ਸਮਾਰੋਹ


ਪਠਾਨਕੋਟ,
ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸ੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਦੀ ਪ੍ਰ੍ਰਧਾਨਗੀ ਵਿੱਚ ਸੁੰਹ ਚੁੱਕ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਉਨ•ਾਂ ਸਾਰੇ ਅਧਿਕਾਰੀਆਂ ਨੂੰ ਸੁੰਹ ਚੁੱਕਣ ਦੋਰਾਨ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਗਰ ਕੋਈ ਬਜੁਰਗ ਸਾਡੇ ਦਫਤਰਾਂ ਵਿਖੇ ਕਿਸੇ ਕੰਮ ਲਈ ਆਉਂਦਾ ਹੈ ਤਾਂ ਉਸ ਨੂੰ ਪੂਰਾ ਮਾਣ ਸਮਮਾਨ ਦਿੱਤਾ ਜਾਵੇ। 
      ਇਸੇ ਹੀ ਤਰ•ਾ ਵੱਡਿਆ/ਬਜ਼ੁਰਗਾਂ ਦਾ ਮਾਨ ਸਨਮਾਨ ਕਰਨ ਪ੍ਰਤੀ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਨੇ ਅੱਜ “ਵਿਸ਼ਵ ਬਜ਼ਰੁਗ ਦਿਵਸ” ਤੇ ਸਟਾਫ ਦਫਤਰ ਸਿਵਲ ਸਰਜਨ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਚੰਗੇ ਵਤੀਰੇ ਪ੍ਰਤੀ ਸੁੰਹ ਚੁਕਾਈ ਗਈ। ਇਸ ਮੌਕੇ ਸੰਬਧੋਨ ਕਰਦਿਆਂ ਡਾ.ਨੈਨਾ ਸਲਾਥੀਆ ਨੇ ਕਿਹਾ ਕਿ ਸਾਨੂੰ ਆਪਣੇ ਵੱਡਿਆਂ/ਬਜ਼ੁਰਗਾਂ ਦਾ ਮਾਨ ਸਨਮਾਨ ਅਤੇ ਉਨਾਂ ਦੀ ਦੇਖ ਰੇਖ ਲਈ ਪਾਬੰਦ ਹੋਣਾ ਚਾਹੀਦਾ ਹੈ। ਉਨਾਂ ਦੀਆਂ ਹਰ ਜ਼ਰੂਰਤਾਂ ਦਾ ਦਿਲੋਂ ਧਿਆਨ ਰੱਖਦੇ ਹੋਏ, ਸਾਨੂੰ ਉਨਾਂ ਨਾਲ ਵੀ ਸਮਾਂ ਬਿਤਾਉਣਾ ਚਾਹੀਦਾ ਹੈ। ਸਾਨੂੰ ਸਭ ਨੂੰ ਆਪਣੀ ਯੋਗਤਾ/ਸ਼ਕਤੀ ਅਨੁਸਾਰ ਵੱਡਿਆਂ ਦੀਆਂ ਸਮੱਸਿਆਵਾਂ ਦਾ ਬੇਹਤਰ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ ਅਤੇ ਇਨਾਂ ਪ੍ਰਤੀ ਕਿਸੇ ਵੀ ਤਰਾਂ• ਦੀ ਰੁੱਖੀ ਜਾਂ ਭੈੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਨੂੰ ਜਨਤਕ ਥਾਂਵਾਂ ਤੇ ਬਜ਼ੁਰਗਾਂ ਨੂੰ ਹਰ ਤਰਾਂ• ਦੀ ਪਹਿਲ ਦੇਣੀ ਚਾਹੀਦੀ ਹੈ। ਸਾਨੂੰ ਆਪਣੇ-ਆਪ ਨੂੰ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਵੱਡਿਆ/ਬਜ਼ੁਰਗਾਂ ਦੀ ਮਾਣ ਮਰਿਆਦਾ ਦਾ ਹਮੇਸ਼ਾਂ ਖਿਆਲ ਰੱਖਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਵੱਡਿਆਂ/ਬਜ਼ੁਰਗਾਂ ਵਲੋ ਸਮਾਜ ਦੀ ਤੱਰਕੀ ਲਈ ਦਿੱਤੇ ਹੋਏ ਗਿਆਨ ਅਤੇ ਤਜ਼ਰਬੇ ਲਈ ਉਨਾਂ ਦੇ ਮਹੱਤਪੂਰਨ ਯੋਗਦਾਨ ਨੂੰ ਕਦੇ ਵੀ ਭੁਲਣਾ ਨਹੀ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੱਦਿਤੀ ਸਲਾਰੀਆ,ਜ਼ਿਲ•ਾ ਸਿਹਤ ਅਫਸਰ ਡਾ. ਤਰਸੇਮ ਸਿੰਘ,ਜ਼ਿਲ•ਾ ਟੀਕਾਕਰਨ ਅਫਸਰ ਡਾ.ਕਿਰਨ ਬਾਲਾ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਅਰੁਣ ਸੋਹਲ, ਜ਼ਿਲ•ਾ ਐਪੀਡਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਡੀ.ਡੀ.ਐਚ.À ਡਾ. ਡੋਲੀ ਅਗਰਵਾਲ, ਜਿਲਾ• ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ, ਡਾ.ਪ੍ਰਿਅੰਕਾ, ਮਾਸ ਮੀਡੀਆ ਅਫਸਰ ਸ਼੍ਰੀ ਸੁਖਦੇਵ ਸਿੰਘ, ਜਿਲਾ• ਬੀ.ਸੀ.ਸੀ.ਅਮਨਦੀਪ ਸਿੰਘ, ਅਤੇ ਸਮੂਹ ਸਟਾਫ ਦਫਤਰ ਸਿਵਲ ਸਰਜਨ ਹਾਜਿਰ ਸਨ । 

© 2016 News Track Live - ALL RIGHTS RESERVED